:

ਘਰੋਂ ਭੱਜ ਕੇ ਕਰਵਾਈ ‌ਲਵ ਮੈਰਿਜ ਦਾ ਦੁੱਖ ਦਾਈ ਅੰਤ , ਕੁੜੀ ਦੀ ਚਲੀ ਗਈ ਜਾਨ


ਘਰੋਂ ਭੱਜ ਕੇ ਕਰਵਾਈ ‌ਲਵ ਮੈਰਿਜ ਦਾ ਦੁੱਖ ਦਾਈ ਅੰਤ , ਕੁੜੀ ਦੀ ਚਲੀ ਗਈ ਜਾਨ 

ਲੁਧਿਆਣਾ 

ਘਰੋਂ ਭੱਜ ਕੇ ਕਰਵਾਈ ਲਵ ਮੈਰਿਜ ਦਾ ਦੁੱਖ ਨਾ ਹੀ ਅੰਤ ਕੁੜੀ ਦੀ ਮੌਤ ਨਾਲ ਹੋ ਗਿਆ। ਪਤੀ ਦੇ ਸ਼ਰਾਬ ਪੀ ਕੇ ਕੁੱਟ ਮਾਰ ਕਰਨ ਤੋਂ ਦੁਖੀ ਹੋ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਉਸਨੇ ਆਪਣੇ ਗਲ ਵਿੱਚ ਫੰਦਾ ਲਗਾ ਕੇ ਕੀਤੀ। ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣੇ ਵਿੱਚ ਵਾਪਰੀ ਹੈ। ਬਿਹਾਰ ਦੇ ਜਿਲਾ ਗੋਪਾਲਗੰਜ ਦੀ ਰਹਿਣ ਵਾਲੀ ਸ਼ਾਂਤੀ ਦੇਵੀ ਨੇ ਦੱਸਿਆ ਕਿ ਉਸਕੀ ਬੇਟੀ ਮੁਸਕਾਨ ਉਰਫ ਸ਼ਿਲਪੀ ਨੇ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਮਿਤ ਕੁਮਾਰ ਨਾਲ ਭੱਜ ਕੇ ਲਵ ਮੈਰਿਜ ਕਰਵਾਈ ਸੀ। ਇਹਨਾਂ ਮੈਰਿਜ ਮਾਰਚ ਵਿੱਚ ਉਸ ਨੇ ਕਰਵਾਈ ਸੀ। ਇਹ ਮੈਰਿਜ ਨਾ ਤਾਂ ਕੁੜੀ ਦੇ ਪਰਿਵਾਰ ਨੂੰ ਅਤੇ ਨਾ ਹੀ ਮੁੰਡੇ ਦੇ ਪਰਿਵਾਰ ਨੂੰ ਮਨਜ਼ੂਰ ਸੀ। ਜਿਸ ਤੋਂ ਬਾਅਦ ਭੱਜ ਕੇ ਉਹ ਦੋਨੇ ਲੁਧਿਆਣੇ ਆ ਗਏ। ਲੁਧਿਆਣੇ ਆਉਣ ਤੋਂ ਬਾਅਦ ਦੋਸ਼ੀ ਉਸ ਨੂੰ ਅਕਸਰ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ। ਜਿਸ ਤੋਂ ਦੁਖੀ ਹੋ ਕੇ ਉਸਨੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media