:

ਬਰਨਾਲੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋ ਪੁਲਿਸ ਨੇ ਦਬੋਚਿਆ, ਲੱਖਾਂ ਦੀ ਨਗਦੀ ਤੇ ਗਹਿਣੇ ਬਰਾਮਦ


ਬਰਨਾਲੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋ ਪੁਲਿਸ ਨੇ ਦਬੋਚਿਆ, ਲੱਖਾਂ ਦੀ ਨਗਦੀ ਤੇ ਗਹਿਣੇ ਬਰਾਮਦ 

ਬਰਨਾਲਾ

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬਰਨਾਲਾ ਪੁਲਿਸ ਨੇ ਕਾਬੂ ਕੀਤਾ ਹੈ। ਇਹਨਾਂ ਵਿੱਚੋਂ ਇੱਕ ਦੋਸ਼ੀ ਤੇ ਪਹਿਲਾਂ ਹੀ 12 ਪਰਚੇ ਦਰਜ ਹਨ। ਸਿਟੀ ਪੁਲਿਸ ਸਟੇਸ਼ਨ 2 ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਡੀਐਸਪੀ ਸਿਟੀ ਸਤਵੀਰ ਸਿੰਘ, ਐਸਐਚਓ ਸਿਟੀ ਟੂ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ 19 ਅਗਸਤ ਨੂੰ ਇੱਕ ਸ਼ਿਕਾਇਤ ਆਈ ਸੀ ਕਿ ਲਛਮਣ ਦਾਸ ਵਾਸੀ ਗਲੀ ਨੰਬਰ ਚਾਰ ਸੇਖਾ ਰੋਡ ਦੇ ਘਰ ਕਿਸੇ ਨੇ ਚੋਰੀ ਕਰ ਲਈ ਹੈ। ਪੁਲਿਸ ਨੇ ਅਣਪਛਾਤਿਆਂ ਤੇ ਪਰਚਾ ਦਰਜ ਕਰਕੇ ਮੁਕਦਮੇ ਦੀ ਜਾਂਚ ਸ਼ੁਰੂ ਕੀਤੀ। ਸਹਾਇਕ ਥਾਣੇਦਾਰ ਰਾਜੀਵ ਕੁਮਾਰ ਵੱਲੋਂ ਕੀਤੀ ਜਾਂਚ ਦੇ ਅਧਾਰ ਤੇ ਪਵਨਪ੍ਰੀਤ ਉਰਫ ਪੀਤੂ ਵਾਸੀ ਭਦੌੜ ਨੂੰ ਕਾਬੂ ਕੀਤਾ ਗਿਆ ਉਸ ਤੋਂ ਪੁੱਛ ਗਿੱਛ ਦੇ ਆਧਾਰ ਤੇ ਕਾਲਾ ਸਿੰਘ ਉਰਫ ਕਾਲੂ ਵਾਸੀ ਪਿੰਡ ਸਿਧਾਣਾ ਜ਼ਿਲਾ ਬਠਿੰਡਾ ਅਤੇ ਕਪੂਰ ਮੁਹੰਮਦ ਵਾਸੀ ਨੈਣੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤੋਂ ਪੁੱਛ ਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ ਤੇ ਇਕ ਲੱਖ 38 ਹਜ਼ਾਰ ਦੇ ਕਰੰਸੀ ਨੋਟ ਬਰਾਮਦ ਕੀਤੇ ਗਏ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ। ਪਵਨਪ੍ਰੀਤ ਪ੍ਰੀਤੂ ਨੇ ਮੰਨਿਆ ਕਿ ਬੱਸ ਸਟੈਂਡ ਬਰਨਾਲਾ ਦੇ ਕੋਲ ਇੱਕ ਘਰ ਚ ਉਸ ਨੇ ਗਹਿਣੇ ਵੀ ਚੋਰੀ ਕੀਤੇ ਸਨ।  ਇਹਨਾਂ ਦੋਸ਼ੀਆਂ ਤੋਂ ਪੁਲਿਸ ਨੇ ਕਰੀਬ ਚਾਰ ਤੋਲੇ ਸੋਨਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media