:

ਸਰਕਾਰੀ ਹਸਪਤਾਲ ਵਿੱਚ ਕਿਵੇਂ ਹੋਈ ਚੋਰੀ, ਛੋਟੇ ਤੋਂ ਛੋਟਾ ਸਮਾਨ ਵੀ ਹੋਇਆ ਚੋਰੀ


ਸਰਕਾਰੀ ਹਸਪਤਾਲ ਵਿੱਚ ਕਿਵੇਂ ਹੋਈ ਚੋਰੀ, ਛੋਟੇ ਤੋਂ ਛੋਟਾ ਸਮਾਨ ਵੀ ਹੋਇਆ ਚੋਰੀ

ਬਰਨਾਲਾ 

ਸਰਕਾਰੀ ਹਸਪਤਾਲ ਹੰਡਿਆਇਆ ਦੇ ਬੰਦ ਪਏ ਹਿੱਸੇ ਵਿਚੋਂ ਸਮਾਨ ਚੋਰੀ ਹੋ ਗਿਆ ਹੈ। ਜਿਸ ਵਿੱਚ ਚੋਰਾਂ ਨੇ ਛੋਟੇ ਤੇ ਛੋਟਾ ਸਮਾਨ ਵੀ ਚੋਰੀ ਕਰਕੇ ਭੱਜ ਗਏ। ਜਾਣਕਾਰੀ ਦਿੰਦੇ ਹੋਏ ਮਲਟੀ ਪਰਪਸ ਹੈਲਥ ਵਰਕਰ (ਫੀਮੇਲ) ਅੰਮ੍ਰਿਤ ਪਾਲ ਕੌਰ, ਲਖਵਿੰਦਰ ਕੌਰ ਤੇ ਮਲਟੀ ਪਰਪਸ ਹੈਲਥ ਵਰਕਰ (ਮੇਲ) ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਨੇ ਸਫਾਈ ਕਰਦੇ ਸਮੇਂ ਦੇਖਿਆ ਕਿ ਹਸਪਤਾਲ ਦੀਆਂ ਦੋਨੋਂ ਪੁਰਾਣੀਆਂ ਬਿਲਡਿੰਗਾਂ ਦੇ ਤਾਲੇ ਤੋੜੇ ਪਏ ਹਨ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਕਿ ਦੋਨਾਂ ਬਿਲਡਿੰਗਾਂ ਵਿੱਚੋਂ ਕਾਫੀ ਸਮਾਨ ਚੋਰੀ ਹੋ ਚੁੱਕਾ ਸੀ। ਜਿਸ ਵਿੱਚ ਛੱਤ ਵਾਲੇ ਪੰਜ ਪੱਖੇ, ਇਕ ਟੇਬਲ, ਇੱਕ ਕੁਰਸੀ, ਇਕ ਖਰਾਬ ਪਿਆ ਇਨਵਰਟਰ ਤੇ ਬੈਟਰਾ, ਖਰਾਬ ਗੀਜ਼ਰ, ਇਕ ਛੋਟਾ ਗੈਸ ਸਲੰਡਰ,  ਦੋ ਵੇਟਿੰਗ ਮਸ਼ੀਨਾਂ ਅਤੇ ਹੋਰ ਅਜਿਹਾ ਬਹੁਤ ਸਾਰਾ ਸਮਾਨ ਜੋ ਵਰਤੋ ਵਿੱਚ ਨਹੀਂ ਆ ਰਿਹਾ ਸੀ, ਚੋਰੀ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਪਹਿਲਾਂ ਵੀ ਸਮਰਸੀਬਲ ਮੋਟਰ ਦੀ ਤਾਰ ਅਤੇ ਕੱਟੇ ਹੋਏ ਦਰਖਤਾਂ ਦੀ ਚੋਰੀ ਹੋ ਚੁੱਕੀ ਹੈ। 

ਤਾਜ਼ਾ ਖ਼ਬਰਾਂ
Gallery
Tags
Social Media