:

ਜ਼ਿਲ੍ਹਾ ਪੱਧਰ ਦੇ ਰੱਖੇ ਗਏ ਭਾਜਪਾ ਦੇ ਪੁਤਲਾ ਜਲਾਉਣ ਦੇ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਵਰਕਰ , ਆਗੂਆਂ ਦਾ ਚਿਹਰੇ ਦਿੱਖੇ ਮਾਯੂਸ


ਜ਼ਿਲ੍ਹਾ ਪੱਧਰ ਦੇ ਰੱਖੇ ਗਏ ਭਾਜਪਾ ਦੇ ਪੁਤਲਾ ਜਲਾਉਣ ਦੇ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਵਰਕਰ , ਆਗੂਆਂ ਦਾ ਚਿਹਰੇ ਦਿੱਖੇ ਮਾਯੂਸ

ਬਰਨਾਲਾ 

ਪਿਛਲੇ ਦੋ ਦਿਨਾਂ ਵਿੱਚ ਪੁਲਿਸ ਵੱਲੋਂ ਭਾਜਪਾ ਦੇ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰੋਗਰਾਮ ਜਿਲਾ ਪੱਧਰ ਤੇ ਕਚਹਿਰੀ ਚੌਂਕ ਵਿੱਚ ਰੱਖਿਆ ਗਿਆ ਸੀ। ਲੇਕਿਨ ਜਿਲਾ ਪੱਧਰ ਤੇ ਰੱਖੇ ਗਏ ਪ੍ਰੋਗਰਾਮ ਵਿੱਚ ਵੱਡੇ ਲੀਡਰ ਤਾਂ ਪਹੁੰਚੇ ਪਰ ਲੋਕ ਬਹੁਤ ਘੱਟ ਗਿਣਤੀ ਵਿੱਚ ਪਹੁੰਚੇ।ਜਿਸ ਕਰਕੇ ਲੀਡਰਾਂ ਦੇ ਚਿਹਰੇ ਤੇ ਮਾਯੂਸੀ ਵੀ ਦੇਖਣ ਨੂੰ ਮਿਲੀ। ਭਾਜਪਾ ਵੱਲੋਂ ਜਿਲਾ ਪੱਧਰ ਤੇ ਰੱਖੇ ਗਏ ਪ੍ਰੋਗਰਾਮ ਵਿੱਚ ਲਗਭਗ 50 ਕੁ ਲੋਕ ਹੀ ਸ਼ਾਮਿਲ ਹੋਏ। ਇਸ ਮੌਕੇ ਤੇ ਜ਼ਿਲ੍ਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਪ੍ਰਦੇਸ਼ ਸੂਬਾ ਸਰਕਾਰ ਧੱਕੇਸ਼ਾਹੀ ਤੇ ਉਤਰ ਆਈ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਭਾਜਪਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਦੱਸ ਦਈਏ ਕਿ ਭਾਜਪਾ ਦੇ ਆਗੂਆਂ ਨੇ ਦੱਸਿਆ ਕਿ ਭਾਜਪਾ ਦਾ ਜਿਲਾ ਬਰਨਾਲਾ ਅੰਦਰ ਸਭ ਕੁਝ ਠੀਕ ਨਹੀਂ ਹੈ। ਕਰੀਬ 50 ਸਾਲ ਤੋਂ ਪਾਰਟੀ ਨਾਲ ਜੁੜੇ ਪਰਿਵਾਰਾਂ ਅਤੇ ਪੁਰਾਣੇ ਆਗੂਆਂ ਨੂੰ ਇਸ ਪ੍ਰੋਗਰਾਮ ਦੇ ਸੁਨੇਹੇ ਤੱਕ ਨਹੀਂ ਲੱਗੇ। ਇੱਕ ਆਗੂ ਨੇ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਾਰਟੀ ਨੂੰ ਜੋ ਲੋਕ ਅੱਗੇ ਹੋ ਕੇ ਚਲਾ ਰਹੇ ਹਨ ਉਹਨਾਂ ਦਾ ਰਾਬਤਾ ਬਹੁਤ ਘੱਟ ਹੈ। ਸਿਰਫ ਇੱਕ ਸੋਸ਼ਲ ਮੀਡੀਆ ਮੈਸੇਜ ਤੱਕ ਹੀ ਮਾਹੌਲ ਸੀਮਤ ਹੋ ਗਿਆ ਹੈ। ਕਈ ਵਾਰ ਇਹ ਮੈਸੇਜ ਵੀ ਨਹੀਂ ਦਿੱਤੇ ਜਾਂਦੇ। ਇੰਨੇ ਘੱਟ ਇਕੱਠ ਹੋ ਕੇ ਵਿਰੋਧ ਦਾ ਫਾਇਦਾ ਮਿਲਣ ਦੀ ਬਜਾਏ ਪਾਰਟੀ ਦੀ ਕਿਰਕਿਰੀ ਹੁੰਦੀ ਹੈ। ਇਸ ਦੀ ਜਾਣਕਾਰੀ ਉਹ ਦਿੱਲੀ ਵਿੱਚ ਬੈਠੇ ਉੱਚ ਆਗੂਆਂ ਨੂੰ ਦੇਣਗੇ।

ਤਾਜ਼ਾ ਖ਼ਬਰਾਂ
Gallery
Tags
Social Media