ਦੀਪਕ ਢਾਬੇ ਦੇ ਦੋ ਮਾਲਕਾਂ ਸਮੇਤ ਚਾਰ ਜਣਿਆਂ ਤੇ ਜਮੀਨ ਦੀ ਖਰੀਦੋ ਫਰੋਕਤ ਵਿੱਚ ਠੱਗੀ ਦਾ ਪਰਚਾ ਦਰਜ
- Admin Default
- 22 Aug, 2025 20:48
ਦੀਪਕ ਢਾਬੇ ਦੇ ਦੋ ਮਾਲਕਾਂ ਸਮੇਤ ਚਾਰ ਜਣਿਆਂ ਤੇ ਜਮੀਨ ਦੀ ਖਰੀਦੋ ਫਰੋਕਤ ਵਿੱਚ ਠੱਗੀ ਦਾ ਪਰਚਾ ਦਰਜ
ਬਰਨਾਲਾ
ਧਨੌਲੇ ਦੇ ਮਸ਼ਹੂਰ ਦੀਪਕ ਢਾਬੇ ਦੇ ਦੋ ਮਾਲਕਾਂ ਸਮੇਤ ਭੁ
ਕੁੱਲ ਚਾਰ ਲੋਕਾਂ ਤੇ ਇੱਕ ਗੁਰਦੁਆਰੇ ਦੀ ਜਮੀਨ ਦੀ ਖਰੀਦੋ ਉਪਰੋਕਤ ਦੇ ਮਾਮਲੇ ਵਿੱਚ ਠੱਗੀ ਮਾਰਨ ਦਾ ਪਰਚਾ ਪੁਲਿਸ ਠਾਣਾ ਧਨੌਲਾ ਵਿੱਚ ਦਰਜ ਹੋਇਆ।
ਦੀਪਕ ਢਾਬੇ ਦੇ ਮਾਲਕਾਂ ਦੀਪਕ ਦੁੱਗਲ ਅਤੇ ਸੰਦੀਪ ਦੁੱਗਲ ਦੇ ਨਾਲ-ਨਾਲ ਪਾਲ ਕੌਰ ਅਤੇ ਉਸਦੇ ਪੁੱਤਰ ਅਜੈ ਨੌਨਿਹਾਲ ਸਿੰਘ ਦੇ ਖਿਲਾਫ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੀਪਕ ਢਾਬੇ ਦੇ ਮਾਲਕ ਗੁਰਦੁਆਰੇ ਦੀ ਢਾਈ ਏਕੜ ਜਮੀਨ ਤੇ ਖਰੀਦਦਾਰ ਹਨ ਅਤੇ ਬਾਕੀ ਦੋ ਦੋਸ਼ੀ ਵੇਚਣ ਵਾਲੇ ਹਨ। ਧੋਖੇ ਨਾਲ ਇਹਨਾਂ ਨੇ ਸ਼ਿਕਾਇਤ ਕਰਤਾ ਦੇ ਹਿੱਸੇ ਦੀ ਢਾਈ ਏਕੜ ਜਮੀਨ ਦਾ ਸੌਦਾ ਕੀਤਾ।
ਗੁਰਨਾਮ ਸਿੰਘ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੀ ਢਾਈ ਏਕੜ ਜ਼ਮੀਨ ਨੂੰ ਲੈ ਕੇ ਦੂਜੀ ਧਿਰ ਨਾਲ ਝਗੜਾ ਸੀ। ਇਸ ਦੌਰਾਨ ਅਜੈ ਨੌਨਿਹਾਲ ਸਿੰਘ ਅਤੇ ਉਸਦੀ ਮਾਂ ਪਾਲ ਕੌਰ ਨੇ ਇਹ ਜ਼ਮੀਨ ਦੀਪਕ ਢਾਬੇ ਦੇ ਮਾਲਕਾਂ ਨੂੰ ਵੇਚ ਦਿੱਤੀ।
ਜਦੋਂ ਗੁਰਨਾਮ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ। ਥਾਣਾ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਦੇ ਅਨੁਸਾਰ, ਲੰਬੀ ਜਾਂਚ ਤੋਂ ਬਾਅਦ, ਚਾਰਾਂ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
– ਜਾਂਚ ਦੇਖ ਘੇਰੇ ਵਿੱਚ ਰੈਵਨਿਊ ਡਿਪਾਰਟਮੈਂਟ
ਇਸ ਮੁੱਦੇ ਵਿੱਚ ਜਾਂਚ ਦੇ ਘੇਰੇ ਵਿੱਚ ਰਵੈਨ ਡਿਪਾਰਟਮੈਂਟ ਵੀ ਹੈ। ਸੂਤਰਾਂ ਦੇ ਅਨੁਸਾਰ ਜਾਲੀ ਡਾਕੂਮੈਂਟਾਂ ਨਾਲ ਕੀਤੀ ਗਈ ਰਜਿਸਟਰੀ ਦੀ ਜੇਕਰ ਸਹੀ ਤਰੀਕੇ ਨਾਲ ਜਾਂਚ ਹੁੰਦੀ ਹੈ ਤਾਂ ਹੋਰ ਕਈ ਦੋਸ਼ੀ ਇਸ ਵਿੱਚ ਆ ਸਕਦੇ ਹਨ।







