ਬਰਨਾਲਾ– ਹੋ ਗਿਆ ਖੁਲਾਸਾ– ਪੰਜ ਕਿਲੋ ਅਫੀਮ ਨਾਲ ਫੜਿਆ ਗਿਆ ਮੋਬਾਇਲ ਅਸੈਸਰੀ ਵੇਚਣ ਵਾਲਾ ਅਤੇ ਉਸਦਾ ਸਾਥੀ
- Admin Default
- 23 Aug, 2025 15:29
ਬਰਨਾਲਾ– ਹੋ ਗਿਆ ਖੁਲਾਸਾ– ਪੰਜ ਕਿਲੋ ਅਫੀਮ ਨਾਲ ਫੜਿਆ ਗਿਆ ਮੋਬਾਇਲ ਅਸੈਸਰੀ ਵੇਚਣ ਵਾਲਾ ਅਤੇ ਉਸਦਾ ਸਾਥੀ
ਬਰਨਾਲਾ
ਬਰਨਾਲਾ ਦੇ ਹੰਡਿਆਇਆ ਬਾਜ਼ਾਰ ਦੇ ਪਿਛਲੇ ਗਲੀ ਵਿੱਚ ਮੋਬਾਇਲ ਅਸੈਸਰੀ ਵੇਚਣ ਦਾ ਕੰਮ ਕਰਨ ਵਾਲੇ ਸੁਮਿਤ ਕੁਮਾਰ ਅਤੇ ਉਸ ਦਾ ਸਾਥੀ ਪਿੰਡ ਉਪਲੀ ਨਿਵਾਸੀ ਗਗਨਦੀਪ ਪੰਜ ਕਿਲੋ ਅਫੀਮ ਨਾਲ ਪੁਲਿਸ ਨੇ ਫੜ ਲਏ ਹਨ ਅਤੇ ਇੱਕ ਹਰਿਆਣਾ ਨੰਬਰ ਦੀ ਸਵਿਫਟ ਗੱਡੀ ਦੀ ਪੁਲਿਸ ਨੇ ਬਰਾਮਦ ਕੀਤੀ ਹੈ।
ਪਿਛਲੇ 1 ਦਿਨ ਤੋਂ ਚੱਲੀ ਰਹੀਆਂ ਕਿਆਸਕਾਰੀ ਤੇ ਪੁਲਿਸ ਨੇ ਪੜਦਾ ਹਟਾਉਂਦਿਆਂ ਹੋਇਆ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ। ਜਿਲਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਐਸਪੀ ਅਸ਼ੋਕ ਕੁਮਾਰ ਡੀਐਸਪੀ ਰਜਿੰਦਰ ਪਾਲ ਸਿੰਘ ਅਤੇ ਸੀਆਈਏ ਸਟਾਫ ਦੇ ਇੰਨਚਾਰਜ ਇੰਸਪੈਕਟਰ ਬਲਜੀਤ ਸਿੰਘ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਵੇਂ ਦੋਸ਼ੀ ਬਾਹਰਲੀਆਂ ਸਟੇਟਾਂ ਤੋਂ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦੇ ਸਨ ਅਤੇ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ। ਦੋ ਕਿਲੋ ਅਫੀਮ ਨਾਲ ਦੋਸ਼ੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ। ਜਦ ਕਿ ਤਿੰਨ ਕਿਲੋ ਹੋਰ ਅਫੀਮ ਸਮਿਤ ਕੁਮਾਰ ਦੀ ਨਿਸ਼ਾਨਦੇਹੀ ਤੇ ਬਰਾਮਦ ਕੀਤੀ ਹੈ। ਜੋ ਕਿ ਉਸਨੇ ਕਿਸੇ ਜਗ੍ਹਾ ਤੇ ਲੁਕੋ ਕੇ ਰੱਖੀ ਸੀ। ਅਤੇ ਉਸਦੀ ਡਿਲੀਵਰੀ ਦੇਣੀ ਸੀ। ਦੱਸ ਦਈਏ ਕਿ ਗਗਨਦੀਪ ਪੇਸ਼ੇਵਰ ਅਪਰਾਧੀ ਹੈ ਉਸ ਤੇ ਪਹਿਲਾਂ ਹੀ ਠੱਗੀ ਮਾਰਨ ਦੇ ਅਤੇ ਨਸ਼ਾ ਵੇਚਣ ਦੇ ਪਰਚੇ ਦਰਜ ਹਨ। ਜਦ ਕਿ ਸਮਿਤ ਕੁਮਾਰ ਤੇ ਪਹਿਲਾ ਕੇਸ ਹੈ।
– ਇਸ ਖਬਰ ਵਿੱਚ ਹੋਰ ਅਪਡੇਟ ਵੇਰਵਿਆ ਸਹਿਤ ਜਲਦੀ ਕਰ ਦਿੱਤੇ ਜਾਣਗੇ।







