:

ਬਰਨਾਲਾ– ਪੁਲਿਸ ਦੇ ਸਾਹਮਣੇ ਹੀ ਜਹਿਰ ਪੀ ਗਿਆ ਨੌਜਵਾਨ, ਸਪਰੇ ਪੁਲਿਸ ਕਰਮਚਾਰੀਆਂ ਨੂੰ ਵੀ ਚੜੀ... ਪੜੋ ਪੂਰੀ ਖਬਰ


ਬਰਨਾਲਾ–  ਪੁਲਿਸ ਦੇ ਸਾਹਮਣੇ ਹੀ ਜਹਿਰ ਪੀ ਗਿਆ ਨੌਜਵਾਨ, ਸਪਰੇ ਪੁਲਿਸ ਕਰਮਚਾਰੀਆਂ ਨੂੰ ਵੀ ਚੜੀ... ਪੜੋ ਪੂਰੀ ਖਬਰ


ਬਰਨਾਲਾ 

ਇੱਕ ਨੌਜਵਾਨ ਪੁਲਿਸ ਦੇ ਸਾਹਮਣੇ ਹੀ ਸਪਰੇਅ ਪੀ ਗਿਆ ਪੁਲਿਸ ਕਰਮਚਾਰੀਆਂ ਨੂੰ ਵੀ ਜਹਿਰ ਦਾ ਅਸਰ ਹੋ ਗਿਆ ਇਸ ਘਟਨਾ ਤੋਂ ਬਾਅਦ ਸਪਰੇ ਪੀਣ ਵਾਲੇ ਨੂੰ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਹੈ।
ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਕਿਸਾਨ ਨੇ ਪੁਲਿਸ ਦੀ ਮੌਜੂਦਗੀ `ਚ ਜ਼ਹਿਰ ਪੀ ਲਿਆ ਤਾਂ ਹੰਗਾਮਾ ਹੋ ਗਿਆ। ਘਟਨਾ ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਉਗੋਕੇ ਦੀ ਹੈ। ਜਿਥੇ ਇਕ ਕਿਸਾਨ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਜ਼ਹਿਰ ਨਿਗਲ ਲਿਆ। ਘਟਨਾ ਸਥਾਨ ਉਪਰ ਮੌਜੂਦ ਪੁਲਿਸ ਮੁਲਾਜ਼ਮਾਂ ਵਲੋਂ ਹੀ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਜ਼ਹਿਰ ਨਿਗਲਣ ਵਾਲੇ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਹੈ। 

ਨੌਜਵਾਨ ਕਿਸਾਨ ਪ੍ਰਦੀਪ ਸਿੰਘ ਦੇ ਪਿਤਾ ਨਿਰਭੈ ਸਿੰਘ  ਨੇ ਦੋਸ਼ ਲਗਾਇਆ ਕਿ `ਜ਼ਮੀਨ `ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ, ਨੇੜਲੇ ਖੇਤ ਦੇ ਇਕ ਕਿਸਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਝੋਨੇ ਦੀ ਫਸਲ ਤਬਾਹ ਕਰ ਦਿੱਤੀ। ਉਸੇ ਸਮੇਂ ਨੇੜਲੇ ਖੇਤ ਦੇ ਇਕ ਕਿਸਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਜ਼ਮੀਨ `ਤੇ ਨਾਜਾਇਜ਼ ਕਬਜ਼ਾ ਕਰਨ ਦੇ ਨੀਅਤ ਨਾਲ ਉਸਨੂੰ ਦੱਸੇ ਬਿਨਾਂ ਜੇਸੀਬੀ ਮਸ਼ੀਨ ਨਾਲ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ।

  ਉਹ 3 ਮਹੀਨੇ ਤੋਂ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ। ਮੇਰੀ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਅੱਜ ਸਪਰੇ ਪੀਤੀ ਹੈ।  ਪੀੜਤ ਕਿਸਾਨ ਪ੍ਰਦੀਪ ਸਿੰਘ ਜਿਸਨੇ ਸਪਰੇਅ ਪੀਤੀ ਸੀ ਦੇ ਪਿਤਾ ਨਿਰਭੈ ਸਿੰਘ ਤੇ ਮਾਤਾ ਜਸਪਾਲ ਕੌਰ ਨੇ ਨੇੜਲੇ ਖੇਤ ਦੇ ਇਕ ਕਿਸਾਨ ਤੇ ਪੁਲਿਸ ਪ੍ਰਸ਼ਾਸਨ `ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਕੁਝ ਗਲਤ ਕਰਦਾ ਹੈ ਤਾਂ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।


---ਲਗਾਏ ਦੋਸ਼ ਝੂਠੇ ਤੇ ਬੇਬੁਨਿਆਦ: ਦੂਜੀ ਧਿਰ
ਦੂਜੇ ਪਾਸੇ ਦੇ ਕਿਸਾਨ ਗੁਰਤੇਜ ਸਿੰਘ ਨੇ ਆਪਣੇ `ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੜਕ `ਤੇ ਲੰਬੇ ਸਮੇਂ ਤੋਂ ਇਕ ਪੁਰਾਣਾ ਖੂਹ ਬਣਾਇਆ ਹੋਇਆ ਹੈ। ਪਰ ਪਹਿਲੀ ਧਿਰ ਦੇ ਪ੍ਰਦੀਪ ਸਿੰਘ ਤੇ ਉਸ ਦੇ ਪਿਤਾ ਨਿਰਭੈ ਸਿੰਘ ਨੇੇ ਜਾਣਬੁੱਝ ਕੇ ਘਰ ਨੂੰ ਜਾਣ ਵਾਲੇ ਰਸਤੇ `ਤੇ ਗੈਰਕਾਨੂੰਨੀ ਤੌਰ `ਤੇ ਕਬਜ਼ਾ ਕੀਤਾ ਹੋਇਆ ਸੀ। ਜਿਸ ਸਬੰਧੀ ਪੁਲਿਸ ਅਪਾਣੀ ਕਾਰਵਾਈ ਕਰ ਰਹੀ ਹੈ। ਇਹ ਜ਼ਮੀਨ ਇਕੱਲੇ ਸਾਡੀ ਜਾਂ ਨਿਰਭੈ ਸਿੰਘ ਦੀ ਨਹੀਂ ਹੈ। ਬਲਕਿ ਪਿੰਡ ਦੀ ਸਾਂਝੀ ਹੈ। ਇਸ ਲਈ ਇਸ ਦਾ ਰਾਹ ਬੰਦ ਕਰਨਾ ਗਲਤ ਹੈ। ਸਾਡੇ `ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ। ਉਹ ਝੂਠੇ ਤੇ ਬੇਬੁਨਿਆਦ ਹਨ।


---ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ: ਐਸਐਚਓ
ਥਾਣਾ ਸ਼ਹਿਣਾ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਇਕ ਰਸਤੇ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਮੌਕੇ `ਤੇ ਪਹੁੰਚਿਆ ਸੀ। ਪਰ ਪ੍ਰਦੀਪ ਸਿੰਘ ਨੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਪੁਲਿਸ ਨਾਲ ਬਦਸਲੂਕੀ ਕੀਤੀ ਤੇ ਹੱਥੋਪਾਈ ਕੀਤੀ। ਜਿਸ ਤੋਂ ਬਾਅਦ ਪ੍ਰਦੀਪ ਸਿੰਘ ਨੇ ਪੁਲਿਸ `ਤੇ ਦਬਾਅ ਪਾਉਣ ਲਈ ਸਪਰੇਅ ਪੀਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੂੰ ਮੌਕੇ `ਤੇ ਹੀ ਰੋਕ ਲਿਆ। ਜਿਸ ਕਾਰਨ ਪੁਲਿਸ ਕਰਮਚਾਰੀ ਵੀ ਸਪਰੇਅ ਦਾ ਸ਼ਿਕਾਰ ਹੋ ਗਏ ਤੇ ਉਸ ਦੀਆਂ ਅੱਖਾਂ ਵਿਚ ਵੀ ਸਪਰੇਅ ਪੈ ਗਈ। ਸਪਰੇਅ ਪੀਣ ਵਾਲੇ ਵਿਅਕਤੀ ਨੂੰ ਪੁਲਿਸ ਮੌਕੇ `ਤੇ ਹੀ ਹਸਪਤਾਲ ਲੈ ਗਈ। ਜਿੱਥੇ ਪ੍ਰਦੀਪ ਸਿੰਘ ਦੀ ਹਾਲਤ ਸਥਿਰ ਹੈ। ਉਸਨੂੰ ਵੀ 72 ਘੰਟਿਆਂ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


--- ਦੱਸ ਦਈਏ ਕਿ ਜਿਸ ਨੌਜਵਾਨ ਪ੍ਰਦੀਪ ਸਿੰਘ ਨੇ ਜਹਿਰ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।‌ਉਸ ਦੇ ਸਮਰਥਨ ਦੇ ਵਿੱਚ ਕੁਝ ਕਿਸਾਨ ਸੰਗਠਨਾਂ ਵੱਲੋਂ ਪੁਲਿਸ ਸਟੇਸ਼ਨ ਸ਼ਹਿਣਾ ਦੇ ਮੂਹਰੇ ਧਰਨਾ ਲਾ ਕੇ ਉਸ ਵਾਸਤੇ ਇਨਸਾਫ ਦੀ ਮੰਗ ਵੀ ਕੀਤੀ ਗਈ।‌ਉਨਾ ਕਿਹਾ ਕਿ ਪ੍ਰਦੀਪ ਸਿੰਘ ਨਾਲ ਧੱਕੇਸ਼ਾਹੀ ਹੋਈ ਹੈ। ਇਸ ਦੇ ਚਲਦਿਆਂ ਹੀ ਉਸਨੇ ਜਹਿਰ ਪੀਤੀ ਹੈ।