:

ਬਰਨਾਲਾ– ਭਾਰੀ ਮੀਂਹ ਕਾਰਨ ਛੱਤ ਡਿੱਗਣ ਨਾਲ ਦੋ ਦੀ ਮੌਤ


ਬਰਨਾਲਾ– ਭਾਰੀ ਮੀਂਹ ਕਾਰਨ ਛੱਤ ਡਿੱਗਣ ਨਾਲ ਦੋ ਦੀ ਮੌਤ 
 
ਬਰਨਾਲਾ


ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ ਨਾਲ ਦੋ ਦੀ ਮੌਤ ਤੇ ਇੱਕ ਦੇ ਜ਼ਖ਼ਮੀ ਹੋਣ ਦਾ ਦੁੱਖਦਾਈ ਖਬਰ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ 
ਕਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ ਕਰੀਬ 65 ਸਾਲ ਅਤੇ ਨਿੰਦਰ ਕੌਰ ਪਤਨੀ ਕਰਨੈਲ ਸਿੰਘ ਉਮਰ ਕਰੀਬ 60 ਸਾਲ ਅਤੇ ਮਹਿਕਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਉਮਰ ਕਰੀਬ 13 ਸਾਲ ਪਿੰਡ ਜਾਨੀ ਪੱਤੀ ਮੌੜ ਨਾਭਾ ਥਾਣਾ ਸਹਿਣਾ ਮਕਾਨ ਦੀ ਛੱਤ ਡਿੱਗਣ ਕਾਰਨ ਦੱਬ ਗਏ ।


ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ ਲਿਆਂਦਾ ਗਿਆ ਕਰਨੈਲ ਸਿੰਘ ਅਤੇ ਨਿੰਦਰ ਕੌਰ ਦੀ ਮੌਤ ਹੋ ਗਈ ਹੈ ਮਹਿਕਦੀਪ ਸਿੰਘ ਜੇਰੇ ਇਲਾਜ ਹੈ।