ਬਰਨਾਲਾ– ਗਊਸ਼ਾਲਾ ਕਮੇਟੀ ਦੇ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ
- Admin Default
- 13 Sep, 2025 21:53
ਬਰਨਾਲਾ– ਗਊਸ਼ਾਲਾ ਕਮੇਟੀ ਦੇ ਪ੍ਰਧਾਨ ਤੇ ਹੋਇਆ ਜਾਨਲੇਵਾ ਹਮਲਾ
ਬਰਨਾਲਾ
ਬਰਨਾਲਾ ਵਿੱਚ ਸ਼ਨੀਵਾਰ ਰਾਤ ਇਕ ਦਹਿਸ਼ਤਜਨਕ ਘਟਨਾ ਸਾਹਮਣੇ ਆਈ ਹੈ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਅਮਰਜੀਤ ਬਾਂਸਲ ਕਾਲੇਕੇ ਵਾਲੇ ਨੂੰ ਅਣਪਛਾਤੇ ਬਾਈਕ ਸਵਾਰਾਂ ਨੇ ਨਿਸ਼ਾਨਾ ਬਣਾਇਆ।
ਰਾਤ ਕਰੀਬ 8:15 ਵਜੇ, ਜਦੋਂ ਬਾਂਸਲ ਪੱਕਾ ਕਾਲਜ ਰੋਡ ਤੋਂ ਆਪਣੇ ਘਰ ਗੋਬਿੰਦ ਕਾਲੋਨੀ ਗਲੀ ਨੰਬਰ 2 ਵੱਲ ਵਾਪਸ ਜਾ ਰਹੇ ਸਨ, ਤਦ ਬਾਈਕ ਸਵਾਰਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਲੁੱਟਪਾਟ ਦੀ ਕੋਸ਼ਿਸ਼ ਵੀ ਕੀਤੀ।
ਅਣਪਛਾਤੇ ਲੁਟੇਰਿਆਂ ਨੇ ਲੋਹੇ ਦੀਆਂ ਰਾਡਾਂ ਨਾਲ ਵਾਰ ਕਰਕੇ ਬਾਂਸਲ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਇਲਾਜ ਜਾਰੀ ਹੈ।
ਗਊਸ਼ਾਲਾ ਦੇ ਸੀਨੀਅਰ ਮੈਂਬਰ ਡਾ. ਸਤੀਸ਼ ਨੇ ਦੱਸਿਆ ਕਿ ਇਹ ਹਮਲਾ ਚੌਕਾਉਣ ਵਾਲਾ ਹੈ ਅਤੇ ਕਮੇਟੀ ਲਈ ਵੱਡਾ ਸਦਮਾ ਹੈ।
ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਿਟੀ–1 ਥਾਣੇ ਦੇ ਇੰਚਾਰਜ ਦਾ ਸਰਕਾਰੀ ਮੋਬਾਈਲ ਨੰਬਰ 75081–79014 ਕਾਫੀ ਸਮੇਂ ਤੋਂ ਸਵਿੱਚ ਆਫ ਆ ਰਿਹਾ ਹੈ। ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਅੱਜ ਅਮਰਜੀਤ ਬੰਸਲ ਕਾਲੇਕੇ ਵਾਲੇ ’ਤੇ ਹੋਈ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਲੋਕਾਂ ਨੇ ਵੀ ਇਸ ਮਾਮਲੇ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਐਮਰਜੈਂਸੀ ਦੇ ਵੇਲੇ ਪੁਲਿਸ ਨਾਲ ਸੰਪਰਕ ਨਾ ਹੋਵੇ ਤਾਂ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇਗੀ।
ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀ ਤੁਰੰਤ ਸਰਕਾਰੀ ਨੰਬਰ ਚਾਲੂ ਰੱਖਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਰ ਵੇਲੇ ਤਿਆਰ ਰਹਿਣ।

---
ਅਮਰਜੀਤ ਬਾਂਸਲ ਹਮਲਾ, ਗਊਸ਼ਾਲਾ ਕਮੇਟੀ ਬਰਨਾਲਾ, ਬਰਨਾਲਾ ਕ੍ਰਾਈਮ ਨਿਊਜ਼, ਗਊਸ਼ਾਲਾ ਪ੍ਰਧਾਨ ਤੇ ਹਮਲਾ, ਪੰਜਾਬ ਨਿਊਜ਼, ਅਮਰਜੀਤ ਬਾਂਸਲ ਕਾਲੇਕੇ ਵਾਲਾ
---
Attack on Gaushala Committee President Amarjeet Bansal in Barnala. Unknown assailants injured him with iron rods. Police launched a search operation.
---------
बरनाला में गौशाला कमेटी के प्रधान अमरजीत बंसल पर हमला। अज्ञात हमलावरों ने लोहे की रॉड से घायल किया। पुलिस ने तलाश शुरू की।
---
#BarnalaNews #PunjabCrime #GaushalaCommittee #AmarjeetBansal #BreakingNews
#बरनाला_समाचार #पंजाब_क्राइम #गौशाला_कमेटी #अमरजीत_बंसल #ताज़ा_खबर
#ਬਰਨਾਲਾਨਿਊਜ਼ #ਪੰਜਾਬਕ੍ਰਾਈਮ #ਗਊਸ਼ਾਲਾਕਮੇਟੀ #ਅਮਰਜੀਤਬਾਂਸਲ #ਤਾਜ਼ਾਖਬਰ
---