:

BARNALA –ਐਸ.ਡੀ. ਕਾਲਜ ਬਰਨਾਲਾ ‘ਚ ਗੁੰਡਾਗਰਦੀ, ਖੌਫ ਦਾ ਮਾਹੌਲ


BARNALA –ਐਸ.ਡੀ. ਕਾਲਜ ਬਰਨਾਲਾ ‘ਚ ਗੁੰਡਾਗਰਦੀ, ਖੌਫ ਦਾ ਮਾਹੌਲ


 ਬਰਨਾਲਾ


ਐਸ.ਡੀ. ਕਾਲਜ ਬਰਨਾਲਾ ਵਿੱਚ ਸਰੇਆਮ ਗੁੰਡਾਗਰਦੀ ਦੇ ਨਜ਼ਾਰੇ ਵੇਖਣ ਨੂੰ ਮਿਲੇ। ਜਿਸ ਕਾਰਨ ਹੋਰ ਵਿਦਿਆਰਥੀਆਂ ਖ਼ਾਸ ਕਰਕੇ ਕੁੜੀਆਂ ਵਿੱਚ ਡਰ ਤੇ ਖੌਫ਼ ਦਾ ਮਾਹੌਲ ਬਣ ਗਿਆ ਹੈ।  ਮਾਪਿਆ ਵਿੱਚ ਵੀ ਡਰ ਦਾ ਮਾਹੌਲ ਹੈ। ਪੁਲਿਸ ਥਾਣਾ ਸਿਟੀ ਵਨ ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਸਿਮਰਜੋਤ ਸਿੰਘ ਨਿਵਾਸੀ ਨੰਗਲ ਦੇ ਬਿਆਨ ਦੇ ਆਧਾਰ ‘ਤੇ ਰਾਜਵਿੰਦਰ ਸਿੰਘ ਉਰਫ਼ ਰਾਜਾ ਨਿਵਾਸੀ ਬਰਨਾਲਾ ਅਤੇ 16 ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਸਿਮਰਜੋਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਰੈਮਲ ਸਿੰਘ ਨਾਲ ਕਾਲਜ ਦੇ ਵਾਟਰ ਕੂਲਰ ਦੇ ਨੇੜੇ ਜਾ ਰਿਹਾ ਸੀ, ਤਾਂ ਰਾਜਵਿੰਦਰ ਸਿੰਘ ਉਰਫ਼ ਰਾਜਾ ਤੇ ਇੱਕ ਹੋਰ ਅਣਪਛਾਤਾ ਵਿਅਕਤੀ ਮਿਲੇ। ਰਾਜਵਿੰਦਰ ਨੇ ਕਿਹਾ ਕਿ ਉਸ ਨੇ ਜਾਣ-ਬੁੱਝ ਕੇ ਉਸ ਨਾਲ ਟੱਕਰ ਮਾਰੀ ਹੈ। ਸਿਮਰਜੋਤ ਨੇ ਕਿਹਾ ਕਿ ਉਸ ਤੋਂ ਐਸਾ ਨਹੀਂ ਹੋਇਆ, ਜੇ ਹੋਇਆ ਹੈ ਤਾਂ ਉਹ ਮਾਫ਼ੀ ਮੰਗਦਾ ਹੈ। ਇਸ ‘ਤੇ ਰਾਜਵਿੰਦਰ ਨੇ ਉਸ ਨੂੰ ਚਪੇੜ ਮਾਰੀ ਤੇ ਥੋੜ੍ਹੀ ਦੇਰ ਵਿੱਚ ਕਾਫ਼ੀ ਲੜਕੇ ਆ ਕੇ ਸਿਮਰਜੋਤ ਦੀ ਮਾਰਪੀਟ ਕਰਨ ਲੱਗ ਪਏ। ਜਦੋਂ ਉਹ ਚੀਕਣ ਲੱਗਾ ਤਾਂ ਸਾਰੇ ਦੋਸ਼ੀ ਕਾਲਜ ਤੋਂ ਭੱਜ ਗਏ। ਪੁਲਿਸ ਨੇ ਰਾਜਵਿੰਦਰ ਸਿੰਘ ਅਤੇ ਹੋਰ 16 ਅਣਪਛਾਤਿਆਂ ‘ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

---
SD College Barnala violence, Barnala news, student clash, Rajwinder Singh case, police case Barnala, Punjab crime news



--------


 ਐਸ.ਡੀ. ਕਾਲਜ ਬਰਨਾਲਾ ਗੁੰਡਾਗਰਦੀ, ਬਰਨਾਲਾ ਖ਼ਬਰਾਂ, ਵਿਦਿਆਰਥੀ ਝਗੜਾ, ਰਾਜਵਿੰਦਰ ਸਿੰਘ ਮਾਮਲਾ, ਬਰਨਾਲਾ ਪੁਲਿਸ ਕੇਸ, ਪੰਜਾਬ ਅਪਰਾਧ ਖ਼ਬਰਾਂ

---


 A violent incident took place in SD College Barnala where students were attacked, creating fear among girl students. Police registered a case against Rajwinder Singh alias Raja and 16 unknown persons.



-----------



बरनाला के एसडी कॉलेज में गुंडागर्दी की घटना हुई, जिससे छात्राओं में दहशत का माहौल बन गया। पुलिस ने राजविंदर सिंह उर्फ राजा और 16 अज्ञात व्यक्तियों पर मामला दर्ज कर आगे की कार्रवाई शुरू की।

---
 #BarnalaNews #SDCollege #PunjabCrime #StudentSafety #BarnalaUpdate
 #बरनाला #एसडीकॉलेज #पंजाबखबरें #छात्रसुरक्षा #गुंडागर्दी
 #ਬਰਨਾਲਾਖ਼ਬਰਾਂ #ਐਸਡੀਕਾਲਜ #ਪੰਜਾਬਖ਼ਬਰਾਂ #ਵਿਦਿਆਰਥੀਸੁਰੱਖਿਆ #ਗੁੰਡਾਗਰਦੀ

ਤਾਜ਼ਾ ਖ਼ਬਰਾਂ
Gallery
Tags
Social Media