:

ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧੀ ਵੱਡੇ ਰਾਜਨੀਤਿਕ ਆਗੂ ਦਾ ਗੋਲੀਆਂ ਮਾਰ ਕੇ ਕਤਲ


ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧੀ ਵੱਡੇ ਰਾਜਨੀਤਿਕ ਆਗੂ ਦਾ ਗੋਲੀਆਂ ਮਾਰ ਕੇ ਕਤਲ



ਬਰਨਾਲਾ



ਜ਼ਿਲ੍ਹਾ ਬਰਨਾਲਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਗੋਲੀਆਂ ਮਾਰ ਕੇ ਸਹਿਣਾ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ। ਸੂਤਰਾਂ ਦੇ ਅਨੁਸਾਰ, ਪਿੰਡ ਦੇ ਹੀ ਇੱਕ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਗੋਲੀਆਂ ਲੱਗਣ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਾ ਵਿਅਕਤੀ ਪਿੰਡ ਦਾ ਹੀ ਸੀ, ਪਰ ਉਸ ਦੀ ਪਹਿਚਾਣ ਹਾਲੇ ਸਾਹਮਣੇ ਨਹੀਂ ਆਈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਕੁਝ ਸਮਾਂ ਪਹਿਲਾਂ ਸੁਖਵਿੰਦਰ ਸਿੰਘ ਕਲਕੱਤਾ ਦੇ ਆਮ ਆਦਮੀ ਪਾਰਟੀ ਨਾਲ ਰਾਜਨੀਤਿਕ ਸੰਬੰਧ ਖਰਾਬ ਹੋ ਗਏ ਸਨ। ਵਿਧਾਇਕ ਲਾਭ ਸਿੰਘ ਉਗੋਕੇ ਨਾਲ ਵੀ ਉਸ ਦੀ ਤੂੰ-ਤੂੰ ਮੈਂ-ਮੈਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਲਾਤਾਂ ਦਾ ਖੁਲਾਸਾ ਹੋਣਾ ਹਲੇ ਬਾਕੀ ਹੈ।

---------

ਖਬਰ ਅਪਡੇਟ ਸ਼ਾਮ 7 ਵਜੇ 


ਸੁਖਵਿੰਦਰ ਸਿੰਘ ਕਲਕੱਤਾ ਦੇ ਹੋਏ ਕਤਲ ਦੇ ਮਾਮਲੇ ਵਿੱਚ ਪਿੰਡ ਸ਼ਹਿਣਾ ਦੇ ਲੋਕਾਂ ਨੇ ਮੇਨ ਰੋਡ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਧਰਨਾ ਦਿੰਦੇ ਰਹਿਣਗੇ। ਮੌਕੇ ਤੇ ਵੱਡੀ ਸੰਖਿਆ ਵਿੱਚ ਪੁਲਿਸ ਪਾਰਟੀ ਪਹੁੰਚ ਗਈ ਹੈ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਪਕੜ ਲਿਆ ਜਾਵੇਗਾ। ਸੂਤਰਾਂ ਦੇ ਅਨੁਸਾਰ ਦੋਸ਼ੀ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਪਿੰਡ ਦੇ ਹੀ ਇੱਕ ਜਿੰਦਰ ਨਾ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲੱਗ ਰਿਹਾ ਹੈ। 





---
 Barnala Murder, Sukhwinder Singh Kalcutta, Chhanna Village Shooting, Punjab Crime News, Barnala News, ਬਰਨਾਲਾ ਕਤਲ, ਛਹਿਣਾ ਪਿੰਡ, ਸੁਖਵਿੰਦਰ ਸਿੰਘ ਕਲਕੱਤਾ, ਪੰਜਾਬ ਖ਼ਬਰਾਂ, ਬਰਨਾਲਾ ਗੋਲੀਆਂ ਕਾਂਡ

 Former Sarpanch Sukhwinder Singh Kalcutta from Chhanna village in Barnala was shot dead while sitting at his shop. The attacker is said to be from the same village. Police have launched an investigation into the case.

बरनाला जिले के शैहणा गांव में पूर्व सरपंच सुखविंदर सिंह कलकत्ता की गोली मारकर हत्या कर दी गई। बताया जा रहा है कि हमला गांव के ही एक व्यक्ति ने किया। फिलहाल पुलिस मामले की जांच कर रही है।



#BarnalaMurder #PunjabCrimeNews #SukhwinderSinghKalcutta #BarnalaShooting #ChhannaVillage #MurderCase #PunjabNews #ਬਰਨਾਲਾਖ਼ਬਰਾਂ #ਸੁਖਵਿੰਦਰਸਿੰਘਕਲਕੱਤਾਕਤਲ #ਛਹਿਣਾਪਿੰਡ #बरनालामेंहत्या #पंजाबख़बरें