:

–DIG ਕੋਲੋਂ 5 ਕਰੋੜ ਨਗਦ, 2 ਕਰੋੜ ਦੇ ਗਹਿਣੇ ਮਿਲੇ, CBI ਵੱਲੋਂ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਗ੍ਰਿਫਤਾਰ


–DIG ਕੋਲੋਂ 5 ਕਰੋੜ ਨਗਦ, 2 ਕਰੋੜ ਦੇ ਗਹਿਣੇ ਮਿਲੇ, CBI ਵੱਲੋਂ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਗ੍ਰਿਫਤਾਰ 


ਚੰਡੀਗੜ 

ਕੇਂਦਰੀ ਜਾਂਚ ਏਜੰਸੀ (CBI) ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ 'ਤੇ ਗ੍ਰਿਫਤਾਰ ਕੀਤਾ ਹੈ। CBI ਦੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਵਿਭਾਗ ਅਤੇ ਰਾਜਨੀਤਕ ਮੰਡਲਾਂ ਵਿੱਚ ਭਾਰੀ ਚਰਚਾ ਹੈ।
ਰਿਪੋਰਟਾਂ ਅਨੁਸਾਰ, DIG ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਕਾਰੋਬਾਰੀ ਨੇ ਦੱਸਿਆ ਕਿ ਰਿਸ਼ਵਤ ਨਾ ਦੇਣ 'ਤੇ ਉਸਨੂੰ ਪੁਰਾਣੇ ਕੇਸਾਂ ਵਿੱਚ ਫਸਾਉਣ ਅਤੇ ਨਵੇਂ ਫ਼ਰਜ਼ੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਕਾਰੋਬਾਰੀ ਨੇ ਇਹ ਸ਼ਿਕਾਇਤ CBI ਨੂੰ ਕੀਤੀ, ਜਿਸ ਤੋਂ ਬਾਅਦ CBI ਨੇ 16 ਅਕਤੂਬਰ ਨੂੰ ਟ੍ਰੈਪ ਲਗਾ ਕੇ DIG ਨੂੰ ਗ੍ਰਿਫਤਾਰ ਕਰ ਲਿਆ।
ਜਾਂਚ ਦੌਰਾਨ, CBI ਦੀ 52 ਮੈਂਬਰੀ ਟੀਮ ਨੇ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਭੁੱਲਰ ਦੇ ਦਫ਼ਤਰ ਤੇ ਘਰਾਂ 'ਤੇ ਛਾਪੇ ਮਾਰੇ। CBI ਨੂੰ ਭੁੱਲਰ ਦੇ ਘਰ ਤੋਂ 5 ਕਰੋੜ ਰੁਪਏ ਕੈਸ਼, 2 ਕਰੋੜ ਦੇ ਸੋਨੇ ਦੇ ਗਹਿਣੇ, ਵਿਦੇਸ਼ੀ ਸ਼ਰਾਬ, ਲਗਜ਼ਰੀ ਘੜੀਆਂ ਅਤੇ ਹਥਿਆਰ ਮਿਲੇ। ਕੈਸ਼ ਗਿਣਣ ਲਈ ਤਿੰਨ ਮਸ਼ੀਨਾਂ ਮੰਗਵਾਈਆਂ ਗਈਆਂ।
ਇਸ ਤੋਂ ਇਲਾਵਾ, 15 ਪ੍ਰਾਪਰਟੀਆਂ ਅਤੇ BMW, ਮਰਸਡੀਜ਼ ਕਾਰਾਂ ਦੇ ਡਾਕਯੂਮੈਂਟਸ ਵੀ ਮਿਲੇ ਹਨ। ਬੈਂਕ ਲਾਕਰ ਦੀਆਂ ਚਾਬੀਆਂ ਵੀ CBI ਨੇ ਬਰਾਮਦ ਕੀਤੀਆਂ।
ਭੁੱਲਰ ਦੇ ਪਿਤਾ ਮਹਲ ਸਿੰਘ ਭੁੱਲਰ ਪੰਜਾਬ ਦੇ DGP ਰਹਿ ਚੁੱਕੇ ਹਨ ਅਤੇ ਉਸਦਾ ਭਰਾ ਕੁਲਦੀਪ ਭੁੱਲਰ ਕਾਂਗਰਸ ਤੋਂ MLA ਰਹਿ ਚੁੱਕਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਭੁੱਲਰ ਨੂੰ ਹਮੇਸ਼ਾਂ ਹਰ ਸਰਕਾਰ ਵਿੱਚ ਵੱਡੇ ਅਹੁਦੇ ਮਿਲਦੇ ਰਹੇ।
CBI ਨੇ ਆਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ DIG ਅਤੇ ਉਸਦਾ ਬਿਚੌਲੀਆ ਦੋਵੇਂ ਗ੍ਰਿਫਤਾਰ ਕੀਤੇ ਗਏ ਹਨ। ਬਿਚੌਲੀਆ ਚੰਡੀਗੜ੍ਹ ਦੇ ਸੈਕਟਰ–21 ਵਿੱਚ 8 ਲੱਖ ਰੁਪਏ ਲੈਂਦੇ ਹੋਏ ਰੰਗੇਹਾਥ ਫੜਿਆ ਗਿਆ ਸੀ। ਉਸ ਦੀ ਪੁੱਛਗਿੱਛ ਤੋਂ ਬਾਅਦ ਹੀ DIG ਨੂੰ ਕਾਬੂ ਕੀਤਾ ਗਿਆ।
CBI ਨੇ ਸਕ੍ਰੈਪ ਕਾਰੋਬਾਰੀ ਦੀ ਸ਼ਿਕਾਇਤ ਤੋਂ ਬਾਅਦ ਪਹਿਲਾਂ ਸਬੂਤ ਇਕੱਠੇ ਕੀਤੇ, ਫਿਰ ਐਕਸ਼ਨ ਲੈਂਦਿਆਂ DIG ਭੁੱਲਰ ਨੂੰ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਪੰਜਾਬ ਵਿੱਚ ਉੱਚ ਅਧਿਕਾਰੀਆਂ ਵਿੱਚ ਫੈਲੀ ਭ੍ਰਿਸ਼ਟਾਚਾਰ ਪ੍ਰਥਾ 'ਤੇ ਵੱਡਾ ਝਟਕਾ ਮੰਨੀ ਜਾ ਰਹੀ ਹੈ।

---
 CBI arrest, Punjab DIG Harcharan Singh Bhullar, Bribery case, Corruption in Punjab Police

ਸੀਬੀਆਈ ਗ੍ਰਿਫਤਾਰੀ, ਪੰਜਾਬ ਡੀਆਈਜੀ ਹਰਚਰਨ ਸਿੰਘ ਭੁੱਲਰ, ਰਿਸ਼ਵਤ ਕੇਸ, ਭ੍ਰਿਸ਼ਟਾਚਾਰ ਪੰਜਾਬ ਪੁਲਿਸ


 CBI arrested Punjab DIG Harcharan Singh Bhullar for allegedly demanding ₹8 lakh bribe. During raids, CBI recovered ₹5 crore cash, gold, luxury cars, and properties linked to him.



 सीबीआई ने पंजाब पुलिस के डीआईजी हरचरण सिंह भुल्लर को 8 लाख की रिश्वत मांगने के आरोप में गिरफ्तार किया। छापे में 5 करोड़ कैश, गहने और लग्जरी कारें बरामद हुईं।



#CBI #PunjabPolice #Corruption #BriberyCase #HarcharanBhullar #CBIArrest
 #सीबीआई #पंजाबपुलिस #भ्रष्टाचार #रिश्वतकांड #हरचरणभुल्लर
 #ਸੀਬੀਆਈ #ਪੰਜਾਬਪੁਲਿਸ #ਰਿਸ਼ਵਤਕੇਸ #ਭ੍ਰਿਸ਼ਟਾਚਾਰ #ਹਰਚਰਨਭੁੱਲਰ

ਤਾਜ਼ਾ ਖ਼ਬਰਾਂ
Gallery
Tags
Social Media