:

ਬਰਨਾਲਾ ‘ਚ ਰਾਤ ਦਾ ਹੰਗਾਮਾ: ਬਸ ਅੱਡੇ ਨੇੜੇ ਕਿਰਿਆਨੇ ਦੀ ਦੁਕਾਨ ‘ਤੇ ਪੱਥਰਾਵ, ਦੋ ਨੌਜਵਾਨ ਫਰਾਰ


ਬਰਨਾਲਾ ‘ਚ ਰਾਤ ਦਾ ਹੰਗਾਮਾ: ਬਸ ਅੱਡੇ ਨੇੜੇ ਕਿਰਿਆਨੇ ਦੀ ਦੁਕਾਨ ‘ਤੇ ਪੱਥਰਾਵ, ਦੋ ਨੌਜਵਾਨ ਫਰਾਰ



ਬਰਨਾਲਾ 


ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਬਰਨਾਲਾ ਸ਼ਹਿਰ ਦੀ ਸ਼ਾਂਤ ਰਾਤ ਅਚਾਨਕ ਸ਼ੋਰਗੁਲ ਵਿੱਚ ਬਦਲ ਗਈ ਜਦੋਂ ਬਸ ਅੱਡੇ ਦੇ ਸਾਹਮਣੇ ਇਕ ਕਿਰਿਆਨੇ ਦੀ ਦੁਕਾਨ ‘ਤੇ ਦੋ ਨੌਜਵਾਨਾਂ ਨੇ ਪੱਥਰਾਵ ਕਰ ਦਿੱਤਾ। ਸ਼ੀਸ਼ਿਆਂ ਦੇ ਚਕਨਾਚੂਰ ਹੋਣ ਦੀ ਆਵਾਜ਼ ਨਾਲ ਇਲਾਕੇ ਦੇ ਵਸਨੀਕਾਂ ਵਿੱਚ ਹੜਕੰਪ ਮਚ ਗਿਆ।ਦੁਕਾਨਦਾਰ ਉਗਰਸੇਨ ਨੇ ਦੱਸਿਆ ਕਿ ਅਚਾਨਕ ਦੋ ਲੜਕੇ ਆਏ, ਹੱਥਾਂ 'ਚ ਈਟਾਂ ਸਨ, ਤੇ ਬਿਨਾਂ ਕੁਝ ਕਹੇ ਸਿੱਧਾ ਵਾਰ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭੱਜ ਗਏ।ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ। ਬਸ ਅੱਡੇ ਦੇ ਨੇੜੇ ਪਹਿਲਾਂ ਵੀ ਛੋਟੇ-ਮੋਟੇ ਹਮਲੇ ਤੇ ਚੋਰੀਆਂ ਹੁੰਦੀਆਂ ਰਹੀਆਂ ਹਨ, ਪਰ ਕੋਈ ਵੱਡੀ ਕਾਰਵਾਈ ਨਹੀਂ ਹੋਈ। ਉਹਨਾਂ ਨੇ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।ਡੀਐਸਪੀ ਸਿਟੀ ਸਤਵੀਰ ਸਿੰਘ ਨੇ ਘਟਨਾ ਦੇ ਬਾਅਦ  ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ। “ਦੋਸ਼ੀਆਂ ਦੀ ਪਹਿਚਾਣ ਜਲਦੀ ਕਰ ਲਈ ਜਾਵੇਗੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸ਼ਹਿਰ ਦੀ ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਾ ਹੋਵੇ।