:

Barnala – ਭੱਠੇ ਵਾਲਿਆਂ ਦੇ ਮੁੰਡੇ ਨੇ ਸਿਕਿਉਰਟੀ ਲੈਣ ਲਈ ਰਚ ਲਈ ਗੈਂਗਸਟਰਾਂ ਦੀ ਕਾਲ ਦੀ ਸਾਜਿਸ਼


ਪੁਲਿਸ ਸੁਰੱਖਿਆ ਅਤੇ ਝੂਠੀ ਸ਼ੋਹਰਤ ਲਈ ਰਚੀ ਗੈਂਗਸਟਰ ਦੇ ਨਾਂ 'ਤੇ ਧਮਕੀ ਦੀ ਸਾਜ਼ਿਸ਼, ਭੱਠਾ ਮਾਲਕ ਸਮੇਤ ਪੰਜ ਗ੍ਰਿਫਤਾਰ


 ਬਰਨਾਲਾ


​ਬਰਨਾਲਾ ਦੇ ਰਹਿਣ ਵਾਲੇ ਇੱਕ ਇੱਟ ਭੱਠੇ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਪੁਲਿਸ ਸੁਰੱਖਿਆ ਹਾਸਲ ਕਰਨ ਅਤੇ ਸਮਾਜ ਵਿੱਚ ਝੂਠੀ ਸ਼ੋਹਰਤ ਪਾਉਣ ਲਈ ਖੁਦ ਨੂੰ ਗੈਂਗਸਟਰ ਤੋਂ ਧਮਕੀ ਦਿਵਾਉਣ ਦੀ ਇੱਕ ਵੱਡੀ ਸਾਜ਼ਿਸ਼ ਰਚੀ ਜਿਸ ਦਾ ਜ਼ਿਲ੍ਹਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ, ਐਸਪੀ ਅਸ਼ੋਕ ਕੁਮਾਰ, ਡੀਐਸਪੀ ਰਾਜਿੰਦਰ ਪਾਲ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਪੂਰੇ ਮਾਮਲੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਟ ਭੱਠਾ ਮਾਲਕ ਸ਼ਿਵਮ ਮਿੱਤਲ ਉਰਫ ਨਵੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਅਣਪਛਾਤੇ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਪੁਲਿਸ ਨੇ ਜਦੋਂ ਇਸ ਮਾਮਲੇ ਦੀ ਤਕਨੀਕੀ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ ਕਿ ਸ਼ਿਕਾਇਤਕਰਤਾ ਸ਼ਿਵਮ ਮਿੱਤਲ ਨੇ ਖੁਦ ਹੀ ਆਪਣੇ ਡਰਾਈਵਰ ਪਰਮਜੀਤ ਸਿੰਘ ਅਤੇ ਕਰਮਚਾਰੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ। ਇਸ ਸਾਜ਼ਿਸ਼ ਵਿੱਚ ਗੁਰਪ੍ਰੀਤ ਸਿੰਘ ਦੇ ਦੋਸਤ ਕੁਲਵੰਤ ਰਾਏ ਅਤੇ ਕਮਲਪ੍ਰੀਤ ਨਿਵਾਸੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵੀ ਸ਼ਾਮਲ ਸਨ ਜਿਨ੍ਹਾਂ ਨੇ ਅਣਪਛਾਤੇ ਨੰਬਰਾਂ ਅਤੇ ਵਟਸਐਪ ਰਾਹੀਂ ਵੌਇਸ ਮੈਸੇਜ ਭੇਜ ਕੇ ਸ਼ਿਵਮ ਮਿੱਤਲ ਨੂੰ ਧਮਕੀਆਂ ਦਿੱਤੀਆਂ ਸਨ। ਪੁਲਿਸ ਨੇ ਤਕਨੀਕੀ ਟੀਮ ਦੀ ਮਦਦ ਨਾਲ ਇਸ ਪੂਰੇ ਜਾਲ ਨੂੰ ਤੋੜਦਿਆਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਇੱਕ 315 ਬੋਰ ਦਾ ਪਿਸਤੌਲ, ਦੋ ਜਿਊਂਦੇ ਕਾਰਤੂਸ ਅਤੇ ਇੱਕ ਇਨੋਵਾ ਗੱਡੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਖਿਲਾਫ ਪੁਲਿਸ ਨੂੰ ਗੁੰਮਰਾਹ ਕਰਨ, ਝੂਠੀ ਜਾਣਕਾਰੀ ਦੇਣ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
............



Conspiracy for Police Security and False Fame Exposed: Brick Kiln Owner Among Five Arrested for Faking Gangster Threats


 Barnala


​The Barnala police have exposed a major conspiracy where a local brick kiln owner, along with his employees and others, orchestrated a fake threat from gangsters to secure police protection and gain false social status. During a press conference, District Police Chief Mohammad Sarfraz Alam, SP Ashok Kumar, DSP Rajinder Pal Singh, and CIA Staff In-charge Inspector Baljeet Singh revealed that the brick kiln owner, Shivam Mittal alias Navi, had filed a complaint alleging he was receiving death threats and extortion demands of 20 lakh rupees from unknown numbers. However, technical investigation by the police revealed that the complainant, Shivam Mittal, had himself hatched this plan with his driver Paramjit Singh and employee Gurpreet Singh. Gurpreet’s friends, Kulwant Rai and Kamalpreet from village Bhai Rupa in Bathinda district, were also part of the plot and had sent the threatening voice messages via WhatsApp. The police have arrested all the accused and recovered a .315 bore pistol, two live cartridges, and an Innova vehicle from them. A case has been registered against the accused for providing false information to the police, attempting to disturb public peace, and under the Arms Act for further legal proceedings.