ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- Reporter 12
- 27 Mar, 2026 20:38
ਬਰਨਾਲਾ ਪੁਲਿਸ ਨੇ ਢਿੱਲੋਂ ਨਗਰ ਦੇ ਇੱਕ ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼, ਦੋ ਔਰਤਾਂ ਸਮੇਤ ਚਾਰ ਗ੍ਰਿਫਤਾਰ
ਬਰਨਾਲਾ
ਬਰਨਾਲਾ ਪੁਲਿਸ ਨੇ ਅਨੈਤਿਕ ਗਤੀਵਿਧੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ਼ਹਿਰ ਦੇ ਢਿੱਲੋਂ ਨਗਰ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਸੰਚਾਲਕ ਔਰਤਾਂ ਸਮੇਤ ਕੁੱਲ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਢਿੱਲੋਂ ਨਗਰ ਵਿੱਚ ਜਸਵੀਰ ਅਤੇ ਰਾਜਵਿੰਦਰ ਨਾਮ ਦੀਆਂ ਦੋ ਔਰਤਾਂ ਆਪਣੇ ਘਰ ਵਿੱਚ ਗਾਹਕਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਚਲਾ ਰਹੀਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਘਰ ਵਿੱਚ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ ਉੱਥੇ ਮੌਜੂਦ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਜਸਵੀਰ ਅਤੇ ਰਾਜਵਿੰਦਰ ਤੋਂ ਇਲਾਵਾ ਇੱਕ ਹੋਰ ਔਰਤ ਮਨਪ੍ਰੀਤ (ਨਿਵਾਸੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ), ਜਸਵਿੰਦਰ ਸਿੰਘ ਜੱਗਾ (ਨਿਵਾਸੀ ਪਿੰਡ ਛੀਨੀਵਾਲ ਕਲਾਂ) ਅਤੇ ਕੁਲਵਿੰਦਰ ਸੋਨੀ (ਨਿਵਾਸੀ ਪਿੰਡ ਆਸਪਾਲ ਕਲਾਂ) ਵਿਰੁੱਧ ਟ੍ਰੈਫਿਕ ਇੰਮੋਰਲ ਐਕਟ (Traffic Immoral Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਇੰਸਪੈਕਟਰ ਲਖਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੀ ਅਨੈਤਿਕ ਜਾਂ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਨੇ ਫੜੇ ਗਏ ਚਾਰੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕਾ ਨਿਵਾਸੀਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ, ਕਿਉਂਕਿ ਅਜਿਹੇ ਅੱਡਿਆਂ ਕਾਰਨ ਮੁਹੱਲੇ ਦੇ ਮਾਹੌਲ 'ਤੇ ਬੁਰਾ ਪ੍ਰਭਾਵ ਪੈ ਰਿਹਾ ਸੀ।
Barnala City Police busted a flesh trade racket operating from a house in Dhillon Nagar. Four persons, including two women organizers, were arrested under the Immoral Traffic Prevention Act after a secret tip-off and subsequent raid led by Inspector Lakhwinder Singh.
बरनाला सिटी पुलिस ने ढिल्लों नगर के एक घर में चल रहे देह व्यापार के धंधे का भंडाफोड़ किया है। गुप्त सूचना के आधार पर की गई इस छापेमारी में पुलिस ने दो महिला संचालकों सहित चार लोगों को गिरफ्तार किया है और अनैतिक तस्करी निवारण अधिनियम के तहत मामला दर्ज किया है।
#BarnalaNews #PoliceRaid #CrimeNews #PunjabPolice #ActionAgainstCrime #BreakingNews #SocialIssues
#ਬਰਨਾਲਾਖ਼ਬਰਾਂ #ਪੁਲਿਸਛਾਪੇਮਾਰੀ #ਜੁਰਮ #ਪੰਜਾਬਪੁਲਿਸ #ਕਾਰਵਾਈ #ਤਾਜ਼ਾਖ਼ਬਰਾਂ #ਸਮਾਜਿਕਬੁਰਾਈਆਂ
#बरनालान्यूज #पुलिसरेड #क्राइमन्यूज #पंजाबपुलिस #कार्रवाई #ब्रेकिंगन्यूज #समाज







