ਪੰਜਾਬ "ਚ ਵੱਡਾ ਹਾਦਸਾ, ਡਿਵਾਈਡਰ ਨਾਲ ਟਕਰਾ ਦੂਜੇ ਪਾਸੇ ਜਾ ਪੁੱਜੀ ਕਾਰ, ਦੋ ਨੌਜਵਾਨਾਂ ਦੀ ਥਾਈਂ ਮੌਤ
- Admin Default
- 12 May, 2026 14:33
ਪੰਜਾਬ "ਚ ਵੱਡਾ ਹਾਦਸਾ, ਡਿਵਾਈਡਰ ਨਾਲ ਟਕਰਾ ਦੂਜੇ ਪਾਸੇ ਜਾ ਪੁੱਜੀ ਕਾਰ, ਦੋ ਨੌਜਵਾਨਾਂ ਦੀ ਥਾਈਂ ਮੌਤ
ਭਵਾਨੀਗੜ੍ਹ
ਨੇੜਲੇ ਪਿੰਡ ਕਾਕੜਾ ਦੇ 2 ਨੌਜਵਾਨਾਂ ਦੀ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੀ ਪਛਾਣ ਗੁਰਜੰਟ ਸਿੰਘ ਅਤੇ ਸਨੀ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਧੀ ਯੂਨੀਅਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਮਹਿੰਦਰਾ ਪਿਕਅੱਪ ਗੱਡੀ ’ਤੇ ਰਾਤ ਸਮੇਂ ਬਡਬਰ ਨੇੜਲੇ ਪਿੰਡਾਂ ਵਿਚੋਂ ਦੁੱਧ ਇਕੱਠਾ ਕਰਕੇ ਮੁੱਖ ਸੜਕ ਵੱਲ ਆ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਗਈ ਅਤੇ ਸੜਕ ਦੇ ਦੂਜੇ ਪਾਸੇ ਜਾ ਪੁੱਜੀ, ਜਿੱਥੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।







