ਬਰਨਾਲਾ ਵਿੱਚ ਹੋਏ ਗੈਂਗ ਰੇਪ ਦੇ ਪਰਚੇ ਦਾ ਅਦਾਲਤ ਵੱਲੋਂ ਆਇਆ ਫੈਸਲਾ, ਅਕਾਲੀ ਆਗੂ ਦੋਸ਼ੀ ਕਰਾਰ
- Reporter 12
- 23 Jul, 2026 19:59
Barnala ਬਰਨਾਲਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਲ 2020 ਦੇ ਬਹੁ-ਚਰਚਿਤ ਗੈਂਗਰੇਪ, ਧੋਖਾਧੜੀ ਅਤੇ ਲੜਕੀ ਨੂੰ ਵੇਚਣ ਦੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਹਰਿਆਣਾ ਦੇ ਕਥਿਤ ਤਾਂਤਰਿਕ ਮਨੋਜ ਬਾਬਾ, ਬਰਨਾਲਾ ਦੇ ਅਕਾਲੀ ਆਗੂ ਧਰਮਿੰਦਰ ਘੜੀਆਵਾਲਾ, ਚੰਦ ਲਾਲ, ਬਠਿੰਡਾ ਦੀ ਬਲਜੀਤ ਕੌਰ, ਉਸ ਦੇ ਪੁੱਤਰ ਲਖਵਿੰਦਰ ਸਿੰਘ ਅਤੇ ਬਰਨਾਲਾ ਦੀ ਕਰਮਜੀਤ उर्फ ਅਮਨ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਦੂਜੇ ਪਾਸੇ, ਸਬੂਤਾਂ ਦੀ ਘਾਟ ਕਾਰਨ ਇੱਕ ਆਰੋਪੀ ਮਹਿਲਾ ਸੰਤੋਸ਼ ਰਾਣੀ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ੀ 3 ਪੁਲਿਸ ਮੁਲਾਜ਼ਮਾਂ (ਸਬ-ਇੰਸਪੈਕਟਰ ਗੁਲਾਬ ਸਿੰਘ, ਦਰਸ਼ਨ ਸਿੰਘ ਅਤੇ ਇੱਕ ਹੋਰ ਪੁਲਿਸ ਕਰਮੀ) ਨੂੰ ਵੀ ਅਦਾਲਤ ਨੇ ਦੋਸ਼ਮੁਕਤ ਕਰ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ ਨੇ ਦੱਸਿਆ ਕਿ ਇਹ ਘਟਨਾ ਜੁਲਾਈ 2020 ਦੀ ਹੈ। ਪੀੜਤ 20 ਸਾਲਾ ਮੁਟਿਆਰ ਦੇ ਘਰ ਕਿਰਾਏ 'ਤੇ ਰਹਿੰਦੀ ਆਰੋਪੀ ਮਹਿਲਾ ਕਰਮਜੀਤ ਨੇ ਗਰੀਬੀ ਦਾ ਸਾਹਮਣਾ ਕਰ ਰਹੀ ਲੜਕੀ ਨੂੰ ਝਾਂਸਾ ਦਿੱਤਾ ਸੀ ਕਿ ਹਰਿਆਣਾ ਦਾ ਤਾਂਤਰਿਕ ਮਨੋਜ ਬਾਬਾ ਪੂਜਾ ਕਰਕੇ 'ਨੋਟਾਂ ਦੀ ਬਰਸਾਤ' ਕਰਵਾ ਸਕਦਾ ਹੈ, ਪਰ ਇਸ ਲਈ ਇੱਕ ਕੁੰਵਾਰੀ ਲੜਕੀ ਦੀ ਲੋੜ ਹੈ। ਝਾਂਸੇ ਵਿੱਚ ਆਈ ਲੜਕੀ ਨੂੰ ਅਕਾਲੀ ਆਗੂ ਧਰਮਿੰਦਰ ਘੜੀਆਵਾਲਾ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਆਪਣੇ ਚੁੰਗਲ ਵਿੱਚ ਲਿਆ ਗਿਆ, ਜਿੱਥੇ ਤਾਂਤਰਿਕ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਆਰੋਪੀਆਂ ਨੇ ਲੜਕੀ ਨੂੰ ਬਠਿੰਡਾ ਦੀ ਬਲਜੀਤ ਕੌਰ ਨੂੰ ਵੇਚ ਦਿੱਤਾ, ਜਿਸ ਨੇ ਜ਼ਬਰਦਸਤੀ ਆਪਣੇ ਪੁੱਤਰ ਲਖਵਿੰਦਰ ਸਿੰਘ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਸ਼ੁਰੂਆਤ ਵਿੱਚ ਪੁਲਿਸ ਨੇ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਸੀ ਅਤੇ ਦਬਾਅ ਕਾਰਨ ਪੀੜਤਾ ਨੇ ਪਹਿਲਾਂ ਆਪਣੀ ਮਰਜ਼ੀ ਨਾਲ ਜਾਣ ਦਾ ਬਿਆਨ ਦਿੱਤਾ ਸੀ। ਹਾਲਾਂਕਿ, ਫਰਵਰੀ 2021 ਵਿੱਚ ਪੀੜਤਾ ਆਪਣੇ ਕਥਿਤ ਸੁਹਰਾ ਪਰਿਵਾਰ ਦੇ ਚੁੰਗਲ ਵਿੱਚੋਂ ਭੱਜ ਕੇ ਬਰਨਾਲਾ ਪਹੁੰਚੀ ਅਤੇ ਪੁਲਿਸ ਸਾਹਮਣੇ ਪੇਸ਼ ਹੋ ਕੇ ਆਪਣੇ ਨਾਲ ਹੋਏ ਗੈਂਗਰੇਪ ਅਤੇ ਸੌਦੇਬਾਜ਼ੀ ਦੀ ਪੂਰੀ ਸੱਚਾਈ ਦੱਸੀ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ 'ਚ ਗੈਂਗਰੇਪ ਦੀਆਂ ਧਾਰਾਵਾਂ ਜੋੜੀਆਂ। ਵਕੀਲ ਅਨੁਸਾਰ ਇਸ ਗੰਭੀਰ ਅਪਰਾਧ ਵਿੱਚ ਦੋਸ਼ੀਆਂ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਕੈਪਸ਼ਨ: ਗੈਂਗਰੇਪ ਅਤੇ ਮਾਨਵ ਤਸਕਰੀ ਮਾਮਲੇ ਵਿੱਚ ਅਦਾਲਤੀ ਫੈਸਲੇ ਤੋਂ ਬਾਅਦ ਅਦਾਲਤ ਕੰਪਲੈਕਸ ਵਿੱਚ ਮੌਜੂਦ ਵਕੀਲ ਅਤੇ ਪੁਲਿਸ ਪ੍ਰਸ਼ਾਸਨ।ਬਰਨਾਲਾ ਵਿੱਚ ਗੈਂਗਰੇਪ ਅਤੇ ਖਰੀਦ-ਫਰੋਖਤ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਢੋਂਗੀ ਤਾਂਤਰਿਕ ਤੇ ਅਕਾਲੀ ਆਗੂ ਸਮੇਤ 6 ਦੋਸ਼ੀ ਕਰਾਰ
ਨੋਟਾਂ ਦੀ ਬਰਸਾਤ ਦਾ ਝਾਂਸਾ ਦੇ ਕੇ ਕੀਤੀ ਦਰਿੰਦਗੀ, ਫਿਰ ਬਠਿੰਡਾ ਵੇਚਿਆ; ਸਜ਼ਾ ਦਾ ਐਲਾਨ ਬਾਅਦ 'ਚ
ਪੂਜਾ ਦੇ ਬਹਾਨੇ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕੀਤਾ ਸੌਦਾ
ਫਰਵਰੀ 2021 ਵਿੱਚ ਚੁੰਗਲ 'ਚੋਂ ਭੱਜ ਕੇ ਪੀੜਤਾ ਨੇ ਖੋਲ੍ਹੇ ਰਾਜ਼







