:

ਚੰਨਣਵਾਲ 'ਚ ਦਰਦਨਾਕ ਕਾਂਡ: ਪਤੀ ਨੇ ਖੇਤਾਂ 'ਚ ਪਤਨੀ ਕਰਮਜੀਤ ਕੌਰ ਦਾ ਕੁਹਾੜੀ ਨਾਲ ਕੀਤਾ ਕਤਲ, ਫਿਰ ਜ਼ਹਿਰ ਨਿਗਲ ਕੇ ਖ਼ੁਦ ਕੀਤੀ ਖ਼ੁਦਕੁਸ਼ੀ


ਚੰਨਣਵਾਲ 'ਚ ਦਰਦਨਾਕ ਕਾਂਡ: ਪਤੀ ਨੇ ਖੇਤਾਂ 'ਚ ਪਤਨੀ ਕਰਮਜੀਤ ਕੌਰ ਦਾ ਕੁਹਾੜੀ ਨਾਲ ਕੀਤਾ ਕਤਲ, ਫਿਰ ਜ਼ਹਿਰ ਨਿਗਲ ਕੇ ਖ਼ੁਦ ਕੀਤੀ ਖ਼ੁਦਕੁਸ਼ੀ

ਬਰਨਾਲਾ

ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਵਿਖੇ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਖੇਤਾਂ ਵਿੱਚ ਪਸ਼ੂਆਂ ਲਈ ਹਰਾ ਚਾਰਾ ਲੈਣ ਗਈ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਇਸ ਦੋਹਰੀ ਮੌਤ ਦੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਕਰਮਜੀਤ ਕੌਰ ਖੇਤਾਂ ਵਿੱਚ ਕੰਮ ਕਰ ਰਹੀ ਸੀ ਕਿ ਅਚਾਨਕ ਉਸਦਾ ਪਤੀ ਭੋਲਾ ਸਿੰਘ ਤੇਜ਼ਧਾਰ ਹਥਿਆਰ ਲੈ ਕੇ ਪਹੁੰਚ ਗਿਆ। ਉਸ ਨੇ ਕਰਮਜੀਤ ਕੌਰ ਦੇ ਸਿਰ 'ਤੇ ਤਾਬੜਤੋੜ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਭੋਲਾ ਸਿੰਘ ਨੇ ਖੇਤਾਂ ਵਿੱਚ ਹੀ ਕੁਝ ਦੂਰੀ 'ਤੇ ਜਾ ਕੇ ਕੀਟਨਾਸ਼ਕ ਨਿਗਲ ਲਿਆ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਮਹਿਲ ਕਲਾਂ ਦੀ ਮੁਖੀ ਇੰਸਪੈਕਟਰ ਕਮਲਜੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਜੋੜੇ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।

ਬਰਨਾਲਾ ਦੇ ਮਹਿਲ ਕਲਾਂ ਅਧੀਨ ਪਿੰਡ ਚੰਨਣਵਾਲ 'ਚ ਦਰਦਨਾਕ ਘਟਨਾ ਵਾਪਰੀ। ਖੇਤਾਂ ਵਿੱਚ ਚਾਰਾ ਲੈਣ ਗਈ ਕਰਮਜੀਤ ਕੌਰ 'ਤੇ ਪਤੀ ਭੋਲਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਭੋਲਾ ਸਿੰਘ ਨੇ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕੀਤੀ।

बरनाला के महल कलां अंतर्गत गांव चन्ननवाल में दिल दहला देने वाली वारदात सामने आई। खेतों में चारा लेने गई करमजीत कौर की उसके पति भोला सिंह ने तेजधार हथियार से हत्या कर दी। वारदात को अंजाम देकर भोला सिंह ने खुद कीटनाशक पीकर खुदकुशी कर ली। पुलिस ने शवों को कब्जे में लेकर जांच शुरू की।

In a shocking incident at Channanwal village in Barnala's Mehal Kalan, Bhola Singh brutally murdered his wife Karamjit Kaur with a sharp-edged weapon in the fields while she was cutting fodder. He subsequently committed suicide by consuming pesticide. Police recovered both bodies, sent them for postmortem, and initiated a detailed investigation.



ਤਾਜ਼ਾ ਖ਼ਬਰਾਂ
Gallery
Tags
Social Media