:

ਬਰਨਾਲਾ ਦੇ ਵਿਅਕਤੀ ਨੇ ਜਰਮਨੀ ਦੇ ਗੁਰਦੁਆਰਿਆਂ ਵਿੱਚ ਸੇਵਾਦਾਰ ਬਣ ਕੇ 80 ਹਜ਼ਾਰ ਯੂਰੋ ਦੀ ਕੀਤੀ ਠੱਗੀ, ਫ਼ਰਜ਼ੀ ਪਾਸਪੋਰਟ ਦਾ ਖ਼ੁਲਾਸਾ



ਬਰਨਾਲਾ 

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਜਰਮਨੀ ਵਿੱਚ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਪਿੰਡ ਮੰਗੇਵਾਲ ਦਾ ਰਹਿਣ ਵਾਲਾ ਅਮਰਜੀਤ ਸਿੰਘ, ਜਿਸ ਨੇ ਇਟਲੀ ਦੀ  (ਨਾਗਰਿਕਤਾ) ਹਾਸਲ ਕਰਨ ਲਈ ਹਰਪ੍ਰੀਤ ਸਿੰਘ ਦੇ ਨਾਂ ਦੀ ਵੀ ਵਰਤੋਂ ਕੀਤੀ ਹੈ, ਜਰਮਨੀ ਦੇ ਹੈਮਬਰਗ ਅਤੇ ਵਾਇਨਹਾਈਮ ਸਥਿਤ ਗੁਰਦੁਆਰਿਆਂ ਵਿੱਚ ਸੇਵਾਦਾਰ ਵਜੋਂ ਸ਼ਾਮਲ ਹੋਇਆ ਸੀ।
ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਪ੍ਰਬੰਧਕਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਉਸ ਨੇ ਕਦੇ ਭੈਣ ਦੀ ਬਿਮਾਰੀ, ਕਦੇ ਬੱਚੇ ਦੀ ਲਾਚਾਰੀ ਅਤੇ ਕਦੇ ਪਿਤਾ ਦੇ ਇਲਾਜ ਦਾ ਝੂਠਾ ਡਰਾਮਾ ਰਚਿਆ। ਇਸ ਤਰ੍ਹਾਂ ਉਹ ਸੰਗਤ ਅਤੇ ਸਥਾਨਕ ਪਰਿਵਾਰਾਂ ਨਾਲ ਹਮਦਰਦੀ ਬਟੋਰ ਕੇ ਹੈਮਬਰਗ ਅਤੇ ਵਾਇਨਹਾਈਮ ਦੇ ਗੁਰਦੁਆਰਿਆਂ ਤੋਂ ਲਗਭਗ 80 ਹਜ਼ਾਰ ਯੂਰੋ (ਕਰੀਬ 80 ਲੱਖ ਰੁਪਏ) ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ।
ਸ਼ਨੀਵਾਰ ਰਾਤ ਨੂੰ ਜਰਮਨੀ ਦੀ ਸਿੱਖ ਸੰਗਤ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਧੋਖ਼ੇਬਾਜ਼ ਦਾ ਪਰਦਾਫ਼ਾਸ਼ ਕੀਤਾ ਹੈ। ਸੰਗਤ ਨੇ ਦੱਸਿਆ ਕਿ ਦੋਸ਼ੀ ਕੋਲ ਦੋ ਨਾਵਾਂ ਨਾਲ ਪਾਸਪੋਰਟ ਮੌਜੂਦ ਹਨ, ਜਿਨ੍ਹਾਂ ਵਿੱਚ ਭਾਰਤੀ ਪਾਸਪੋਰਟ 'ਤੇ ਉਸ ਦਾ ਨਾਂ ਅਮਰਜੀਤ ਸਿੰਘ (ਪਿਤਾ: ਸੁਖਪਾਲ ਕੌਰ, ਮਾਤਾ: ਸਿਂਦਰ ਕੌਰ, ਪਿੰਡ: ਮੰਗੇਵਾਲ, ਬਰਨਾਲਾ) ਦਰਜ ਹੈ। ਦੋਸ਼ੀ ਜਦੋਂ ਵੀ ਆਪਣੇ ਖ਼ਿਲਾਫ਼ ਕੋਈ ਵੀਡੀਓ ਵਾਇਰਲ ਹੁੰਦੀ ਦੇਖਦਾ ਹੈ, ਤਾਂ ਉਹ ਸੋਸ਼ਲ ਮੀਡੀਆ 'ਤੇ ਆਪਣੇ ਮਰਨ ਦੀਆਂ ਝੂਠੀਆਂ ਖ਼ਬਰਾਂ ਫੈਲਾ ਕੇ ਨਵੇਂ ਵੇਸ਼ ਵਿੱਚ ਗ਼ਾਇਬ ਹੋ ਜਾਂਦਾ ਹੈ। ਸੰਗਤ ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
A man from Barnala, Punjab, named Amarjit Singh (also using the name Harpreet Singh), duped Gurdwaras and Sikh communities in Hamburg and Weinheim, Germany, of over 80,000 Euros by posing as a sewadar and fabricating emotional distress stories. The German Sikh diaspora has released a video exposing his dual identities and fraudulent activities.
पंजाब के बरनाला के रहने वाले अमरजीत सिंह ने जर्मनी के हैम्बर्ग और वाइनहाइम के गुरुद्वारों में सेवादार बनकर करीब 80 हजार यूरो की ठगी को अंजाम दिया। जर्मनी की संगत ने वीडियो जारी कर आरोपी के फर्जीवाड़े और दो पासपोर्ट का खुलासा किया है।


ਤਾਜ਼ਾ ਖ਼ਬਰਾਂ
Gallery
Tags
Social Media