:

ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿੱਚੋਂ ਛੱਤੀਸਗੜ੍ਹ ਦੇ ਉੱਘੇ ਕਾਰੋਬਾਰੀ ਦੀਪਕ ਮਿੱਤਲ ਦੀ ਮਿਲੀਆਂ ਲਾਸ਼, ਪੁਲਿਸ ਵੱਲੋਂ ਓਵਰਡੋਜ਼ ਦੀ ਆਸ਼ੰਕਾ ਜਤਾਉਂਦਿਆਂ ਜਾਂਚ ਸ਼ੁਰੂ


ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿੱਚੋਂ ਛੱਤੀਸਗੜ੍ਹ ਦੇ ਉੱਘੇ ਕਾਰੋਬਾਰੀ ਦੀਪਕ ਮਿੱਤਲ ਦੀ ਮਿਲੀਆਂ ਲਾਸ਼, ਪੁਲਿਸ ਵੱਲੋਂ ਓਵਰਡੋਜ਼ ਦੀ ਆਸ਼ੰਕਾ ਜਤਾਉਂਦਿਆਂ ਜਾਂਚ ਸ਼ੁਰੂ


ਚੰਡੀਗੜ੍ਹ

ਚੰਡੀਗੜ੍ਹ ਦੇ ਸੈਕਟਰ-17 ਸਥਿਤ ਪ੍ਰਸਿੱਧ ਤਾਜ ਹੋਟਲ ਦੇ ਇੱਕ ਕਮਰੇ ਵਿੱਚੋਂ ਛੱਤੀਸਗੜ੍ਹ ਦੇ ਰਾਏਪੁਰ ਨਿਵਾਸੀ 56 ਸਾਲਾ ਕਾਰੋਬਾਰੀ ਦੀਪਕ ਮਿੱਤਲ ਦੀ ਰਹੱਸਮਈ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀਪਕ ਮਿੱਤਲ ਪੰਜਾਬ ਸਰਕਾਰ ਦੀ ਰਾਸ਼ਨ ਕਿੱਟ ਦੇ ਵੱਡੇ ਠੇਕੇਦਾਰ ਸਨ ਅਤੇ ਚੰਡੀਗੜ੍ਹ ਵਿਖੇ ਮਾਰਕਫਡ ਦੀ ਇੱਕ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਬੁੱਧਵਾਰ ਸਵੇਰੇ ਜਦੋਂ ਹੋਟਲ ਦਾ ਵੇਟਰ ਕਮਰੇ ਵਿੱਚ ਪਹੁੰਚਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਹ ਬੈੱਡ 'ਤੇ ਬੇਸੁਧ ਪਏ ਸਨ। ਹਸਪਤਾਲ ਲੈ ਕੇ ਜਾਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-17 ਦੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲ ਦੇ ਕਮਰੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਕੁਝ ਦਵਾਈਆਂ ਮਿਲਣ ਕਾਰਨ ਮੁੱਢਲੇ ਤੌਰ 'ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਹਾਲਾਂਕਿ, ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪੁਲਿਸ ਰਾਤ ਸਮੇਂ ਹੋਟਲ ਵਿੱਚ ਆਈ ਇੱਕ ਯੁਵਤੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ।


---



A 56-year-old businessman, Deepak Mittal from Raipur, was found dead under mysterious circumstances in his room at Taj Hotel in Chandigarh Sector-17, with police suspecting an overdose.


चंडीगढ़ के सेक्टर-17 स्थित ताज होटल में छत्तीसगढ़ के व्यवसायी दीपक मित्तल की संदिग्ध परिस्थितियों में मौत हो गई, जहाँ पुलिस ओवरडोज की आशंका जताते हुए मामले की जांच कर रही ह


Deepak Mittal death, Taj Hotel Chandigarh, Chandigarh news, Sector 17 Taj Hotel, Businessman death Chandigarh, Markfed meeting, Punjab news


ਤਾਜ਼ਾ ਖ਼ਬਰਾਂ
Gallery
Tags
Social Media