:

ਚੰਡੀਗੜ੍ਹ ਵਿੱਚ ਵਿਦਿਆਰਥੀ ਨੈਤਿਕ ਖੰਡੇਵਾਲ ਕਤਲ ਕਾਂਡ: ਪੁਲਿਸ ਨਾਲ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ, ਪੈਰ ਵਿੱਚ ਲੱਗੀ ਗੋਲੀ


ਚੰਡੀਗੜ੍ਹ ਵਿੱਚ ਵਿਦਿਆਰਥੀ ਨੈਤਿਕ ਖੰਡੇਵਾਲ ਕਤਲ ਕਾਂਡ: ਪੁਲਿਸ ਨਾਲ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ, ਪੈਰ ਵਿੱਚ ਲੱਗੀ ਗੋਲੀ

ਚੰਡੀਗੜ੍ਹ


ਚੰਡੀਗੜ੍ਹ ਦੇ ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ 17 ਸਾਲਾ ਵਿਦਿਆਰਥੀ ਨੈਤਿਕ ਖੰਡੇਵਾਲ ਦੇ ਚਰਚਿਤ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਸ਼ੂਟਰ ਨੂੰ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਦੀ ਟੀਮ ਜਦੋਂ ਦੋਸ਼ੀਆਂ ਨੂੰ ਹਥਿਆਰ ਬਰਾਮਦਗੀ ਲਈ ਸੈਕਟਰ-50 ਦੇ ਜੰਗਲ ਵਿੱਚ ਲੈ ਕੇ ਗਈ ਤਾਂ ਸ਼ੂਟਰ ਮਨਮੀਤ ਮੇਹਰ ਉਰਫ਼ ਮਨ (ਜੋ ਕਿ ਪੰਜਾਬ ਇੰਟੈਲੀਜੈਂਸ ਵਿੰਗ ਦੇ ਮੁਲਾਜ਼ਮ ਦਾ ਪੁੱਤਰ ਹੈ ਅਤੇ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਨਾਲ ਜੁੜਿਆ ਹੈ) ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ਦੌਰਾਨ ਏ.ਐੱਸ.ਆਈ. ਦੀ ਛਾਤੀ 'ਤੇ ਗੋਲੀ ਲੱਗੀ ਪਰ ਬੁਲੇਟਪ੍ਰੂਫ਼ ਜੈਕੇਟ ਕਾਰਨ ਜਾਨ ਬੱਚ ਗਈ, ਜਦਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੂਟਰ ਦੇ ਪੈਰ ਵਿੱਚ ਗੋਲੀ ਲੱਗ ਗਈ।
ਪੜਤਾਲ ਵਿੱਚ ਸਾਹਮਣੇ ਆਇਆ ਹੈ कि ਮ੍ਰਿਤਕ ਦੇ ਨਾਲ ਪੜ੍ਹਦੇ ਵਿਦਿਆਰਥੀ ਅਰਸ਼ ਮੇਹਰ ਨੇ ਮਾਰਕੀਟ ਦਾ ਵੀਡੀਓ ਵਾਇਰਲ ਹੋਣ ਦੀ ਰੰਜਿਸ਼ ਕਾਰਨ ਆਪਣੇ ਭਰਾ ਅਤੇ ਗੈਂਗ ਦੇ ਨੈੱਟਵਰਕ ਰਾਹੀਂ ਸੁਪਾਰੀ ਦੇ ਕੇ ਇਸ ਕਤਲ ਨੂੰ ਅੰਜਾਮ ਦਿਵਾਇਆ ਸੀ।

Chandigarh Police arrested main Bambiha gang shooter Manmeet Mehar in a Sector 50 encounter following the contract killing of 17-year-old student Netik Khandelwal.

चंडीगढ़ में छात्र नैतिक खंडेलवाल हत्याकांड के मुख्य शूटर मनमीत मेहर को पुलिस ने सेक्टर-50 में मुठभेड़ के दौरान गिरफ्तार कर लिया है, जो बंबीहा गैंग से जुड़ा है।

Chandigarh student murder case, Netik Khandelwal St Joseph, Sector 50 encounter Chandigarh, Bambiha gang shooter arrested, Punjab police news latest

ਤਾਜ਼ਾ ਖ਼ਬਰਾਂ
Gallery
Tags
Social Media