ਬਠਿੰਡਾ ਦੇ ਪਿੰਡ ਡੂਮਵਾਲੀ ਵਿੱਚ ਨੌਜਵਾਨ ਨੇ ਕੰਧ 'ਤੇ ਲਿਖਿਆ 'ਚਿੱਟਾ ਹੀ ਚਿੱਟਾ': ਪੀੜਤ ਮਾਂ ਨੇ ਖੋਲ੍ਹੀ ਪੋਲ, ਸਰੇਆਮ 200 ਤੋਂ 500 ਰੁਪਏ 'ਚ ਪੁੜੀਆਂ ਵਿਕਣ ਦਾ ਖ਼ੁਲਾਸਾ
- Admin Default
- 25 Oct, 2026 12:55
ਬਠਿੰਡਾ ਦੇ ਪਿੰਡ ਡੂਮਵਾਲੀ ਵਿੱਚ ਨੌਜਵਾਨ ਨੇ ਕੰਧ 'ਤੇ ਲਿਖਿਆ 'ਚਿੱਟਾ ਹੀ ਚਿੱਟਾ': ਪੀੜਤ ਮਾਂ ਨੇ ਖੋਲ੍ਹੀ ਪੋਲ, ਸਰੇਆਮ 200 ਤੋਂ 500 ਰੁਪਏ 'ਚ ਪੁੜੀਆਂ ਵਿਕਣ ਦਾ ਖ਼ੁਲਾਸਾ
ਬਠਿੰਡਾ
ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਦੀ ਨਰਸਿੰਗ ਕਾਲੋਨੀ ਵਿੱਚ ਸ਼ਨੀਵਾਰ ਰਾਤ ਇੱਕ ਨੌਜਵਾਨ ਵੱਲੋਂ ਮਕਾਨ ਦੀ ਕੰਧ 'ਤੇ 'ਚਿੱਟਾ ਹੀ ਚਿੱਟਾ' ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮਾਂ ਨੇ ਬਿਆਨ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਆਪ ਚਿੱਟੇ (ਹੇਰੋਇਨ) ਦਾ ਆਦੀ ਹੈ ਅਤੇ ਇਲਾਕੇ ਵਿੱਚ 200, 300 ਅਤੇ 500 ਰੁਪਏ ਵਿੱਚ ਸਰੇਆਮ ਵਿਕ ਰਹੀਆਂ ਪੁੜੀਆਂ ਤੋਂ ਤੰਗ ਆ ਕੇ ਉਸ ਨੇ ਕੰਧ 'ਤੇ ਇਹ ਸੱਚ ਲਿਖਿਆ ਹੈ। ਮਹਿਲਾ ਨੇ ਦੋਸ਼ ਲਗਾਇਆ ਕਿ ਵੱਡੇ ਤਸਕਰਾਂ ਨੇ ਨਸ਼ਾ ਵੇਚ ਕੇ ਮੋਟੀਆਂ ਜਾਇਦਾਦਾਂ ਬਣਾ ਲਈਆਂ ਹਨ ਅਤੇ 13-14 ਸਾਲ ਦੇ ਛੋਟੇ ਬੱਚੇ ਵੀ ਇਸ ਦੀ ਲਪੇਟ ਵਿੱਚ ਆ ਕੇ ਨਸ਼ਾ ਵੇਚ ਰਹੇ ਹਨ। ਉਨ੍ਹਾਂ ਪੁਲਿਸ ਅਤੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਬਚਾਇਆ ਜਾਵੇ।
ਜ਼ਿਕਰਯੋਗ ਹੈ ਕਿ ਇਸੇ ਪਿੰਡ ਵਿੱਚ 15 ਦਿਨ ਪਹਿਲਾਂ ਪੁਲਿਸ ਵੱਲੋਂ ਕੋਰਡਨ ਐਂਡ ਸਰਚ ਆਪ੍ਰੇਸ਼ਨ (CASO) ਚਲਾ ਕੇ 5-6 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਪਰਿਵਾਰ ਅਨੁਸਾਰ ਛਾਪੇਮਾਰੀ ਤੋਂ ਪਹਿਲਾਂ ਹੀ ਤਸਕਰਾਂ ਨੂੰ ਸੂਚਨਾ ਮਿਲ ਜਾਂਦੀ ਹੈ, ਜਿਸ ਕਾਰਨ ਮੁੱਖ ਦੋਸ਼ੀ ਬਚ ਨਿਕਲਦੇ ਹਨ।
A youth in Doomwali village of Bathinda wrote 'Chitta hi Chitta' on a house wall, prompting his mother to expose open drug peddling and appeal for strict police action.
बठिंडा के डूमवाली गांव में एक युवक ने दीवार पर 'चिट्टा ही चिट्टा' लिखा, जिसके बाद उसकी मां ने इलाके में खुलेआम बिक रहे नशे की पोल खोलते हुए तस्करों पर कड़ी कार्रवाई की मांग की है.
Bathinda drug issue news, Doomwali village Chitta wall, Punjab drug problem news, Bathinda Police drug raid, Chitta selling Punjab latest







