:

ਮੋਗਾ ਵਿੱਚ ਘਰ ਦੇ ਬਾਹਰ ਬੈਠੇ ਨੌਜਵਾਨਾਂ 'ਤੇ ਅੰਨ੍ਹੇਵਾਹ ਫ਼ਾਇਰਿੰਗ: ਗਗਨ ਅਤੇ ਸਾਹਿਲ ਜਿੰਦਲ ਸਮੇਤ ਦੋ ਦੀ ਮੌਤ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵਾਰਦਾਤ ਕਾਰਨ


ਮੋਗਾ ਵਿੱਚ ਘਰ ਦੇ ਬਾਹਰ ਬੈਠੇ ਨੌਜਵਾਨਾਂ 'ਤੇ ਅੰਨ੍ਹੇਵਾਹ ਫ਼ਾਇਰਿੰਗ: ਗਗਨ ਅਤੇ ਸਾਹਿਲ ਜਿੰਦਲ ਸਮੇਤ ਦੋ ਦੀ ਮੌਤ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵਾਰਦਾਤ ਕਾਰਨ


ਮੋਗਾ


ਮੋਗਾ ਦੇ ਅੰਗਦਪੁਰਾ ਮੁਹੱਲੇ ਵਿੱਚ ਐਤਵਾਰ ਸ਼ਾਮ ਕਰੀਬ 7:15 ਵਜੇ ਸਾਹਿਲ ਜਿੰਦਲ ਉਰਫ਼ ਲੰਬੀ (32) ਆਪਣੇ ਸਾਥੀਆਂ ਗਗਨ, ਰਾਘਵ ਅਤੇ ਗੋਰਾ ਨਾਲ ਆਪਣੇ ਘਰ ਦੇ ਬਾਹਰ ਬੈਠਾ ਹੋਇਆ ਸੀ। ਇਸ ਦੌਰਾਨ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਏ ਹਥਿਆਰਬੰਦ ਨੌਜਵਾਨਾਂ ਨੇ ਪਤਾ ਪੁੱਛਣ ਤੋਂ ਬਾਅਦ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਚਾਰੇ ਨੌਜਵਾਨ ਲ਼ਹੂ ਲੁਹਾਣ ਹੋ ਕੇ ਹੇਠਾਂ ਡਿੱਗ ਪਏ, ਜਿਨ੍ਹਾਂ ਨੂੰ ਤੁਰੰਤ ਮੈਡਿਸੀਟੀ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਗਗਨ (44) ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਦੇਰ ਰਾਤ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਸਾਹਿਲ ਜਿੰਦਲ ਨੇ ਵੀ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੋਮਵਾਰ ਸਬਕਰੀਬ 11 ਵਜੇ ਡੀ.ਜੀ.ਪੀ. ਗੌਰਵ ਯਾਦਵ ਘਟਨਾਸਥਲ 'ਤੇ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਢਲੀ ਜਾਂਚ ਵਿੱਚ ਇਹ ਵਾਰਦਾਤ ਪੁਰਾਣੀ ਰੰਜਿਸ਼ ਤਹਿਤ ਕੀਤੀ ਗਈ ਦੱਸੀ ਜਾ ਰਹੀ ਹੈ।
---
Moga firing incident: Two persons, including Gagan Jindal and Sahil Jindal, were killed and others injured when armed attackers in a Scorpio opened indiscriminate fire on them outside a house in Moga, with DGP Gaurav Yadav visiting the spot and police arresting 5 accused.

मोगा के अंगदपुरा मोहल्ला में घर के बाहर बैठे युवकों पर स्कॉर्पियो सवार हमलावरों ने ताबड़तोड़ फायरिंग कर दी, जिसमें गगन और साहिल जिंदल की मौत हो गई, पुलिस ने 5 आरोपियों को गिरफ्तार कर लिया है.

Moga firing case, Sahil Jindal Gagan Jindal Moga, DGP Gaurav Yadav Moga visit, Punjab crime news latest, Moga double murder

ਤਾਜ਼ਾ ਖ਼ਬਰਾਂ
Gallery
Tags
Social Media