:

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦੋ ਬਜ਼ੁਰਗ ਸਿੱਖਾਂ ਦੇ ਕਤਲ ਦਾ ਮਾਮਲਾ: ਸੁਰਾਗ ਦੇਣ ਵਾਲਿਆਂ ਲਈ 50 ਹਜ਼ਾਰ ਡਾਲਰ ਦਾ ਇਨਾਮ, 15 ਸਾਲਾਂ ਬਾਅਦ ਵੀ ਪੁਲਿਸ ਅਸਫ਼ਲ


ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦੋ ਬਜ਼ੁਰਗ ਸਿੱਖਾਂ ਦੇ ਕਤਲ ਦਾ ਮਾਮਲਾ: ਸੁਰਾਗ ਦੇਣ ਵਾਲਿਆਂ ਲਈ 50 ਹਜ਼ਾਰ ਡਾਲਰ ਦਾ ਇਨਾਮ, 15 ਸਾਲਾਂ ਬਾਅਦ ਵੀ ਪੁਲਿਸ ਅਸਫ਼ਲ


ਕੈਲੀਫੋਰਨੀਆ/ਅਮਰੀਕਾ


ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੈਰ ਕਰਨ ਨਿਕਲੇ ਦੋ ਬਜ਼ੁਰਗ ਸਿੱਖਾਂ ਗੁਰਮੇਜ ਸਿੰਘ ਅਟਵਾਲ (78) ਅਤੇ ਸੁਰਿੰਦਰ ਸਿੰਘ (65) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਾਤਲਾਂ ਦਾ ਸੁਰਾਗ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਯਾਨੀ ਕਰੀਬ 45 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਮ੍ਰਿਤਕ ਗੁਰਮੇਜ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਨਵਾਂਸ਼ਹਿਰ ਦੇ ਫਰਾਲਾਹ ਪਿੰਡ ਦੇ ਰਹਿਣ ਵਾਲੇ ਸਨ ਅਤੇ ਅਮਰੀਕਾ ਦੇ ਏਲਕ ਗਰੋਵ ਵਿੱਚ ਵਸੇ ਹੋਏ ਸਨ, ਜਦਕਿ ਸੁਰਿੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਦੋਰੀ ਗੰਗਾ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਅਤੇ ਦਿਲ ਦੀ ਬਿਮਾਰੀ ਦੇ ਚਲਦਿਆਂ ਡਾਕਟਰਾਂ ਦੀ ਸਲਾਹ 'ਤੇ ਰੋਜ਼ਾਨਾ ਸੈਰ ਕਰਨ ਨਿਕਲਦੇ ਸਨ।
ਘਟਨਾ ਵਾਲੇ ਦਿਨ ਜਦੋਂ ਦੋਵੇਂ ਬਜ਼ੁਰਗ ਸੈਰ ਕਰ ਰਹੇ ਸਨ, ਤਾਂ ਇੱਕ ਟਰੁਕ ਵਿੱਚ ਆਏ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। 15 ਸਾਲ ਲੰਘ ਜਾਣ ਦੇ ਬਾਵਜੂਦ ਅਮਰੀਕੀ ਪੁਲਿਸ ਨਾ ਤਾਂ ਕਾਤਲਾਂ ਨੂੰ ਫੜ ਸਕੀ ਹੈ ਅਤੇ ਨਾ ਹੀ ਅਜੇ ਤੱਕ ਕਤਲ ਦੀ ਅਸਲ ਵਜ੍ਹਾ ਦਾ ਪਤਾ ਲਗਾ ਸਕੀ ਹੈ।
---
A reward of $50,000 has been announced for information on the murder of two elderly Sikh men, Gurmej Singh Atwal and Surinder Singh, who were shot dead while on a walk in California, with the case remaining unsolved after 15 years.

अमेरिका के कैलिफोर्निया में सैर कर रहे दो बुजुर्ग सिखों गुरमेज़ सिंह और सुरिंदर सिंह की गोली मारकर हत्या के 15 साल बाद भी अमेरिकी पुलिस मामले को सुलझा नहीं पाई है, सुराग देने पर 50 हजार डॉलर का इनाम रखा गया है.

California elderly Sikh murder case, Gurmej Singh Atwal Surinder Singh, Elk Grove California shooting, US unsolved crime news

ਤਾਜ਼ਾ ਖ਼ਬਰਾਂ
Gallery
Tags
Social Media