:

ਅਮਰੀਕਾ ਵਿੱਚ ਪੰਜਾਬੀ ਨਰਸ ਜੈਸਮੀਨ ਔਜਲਾ ਗਿੱਲ ਦਾ ਕਤਲ: ਪਤੀ ਗੁਰਿੰਦਰ ਸਿੰਘ ਨੇ ਬੱਚੇ ਦੇ ਜਨਮ ਤੋਂ 8 ਮਹੀਨੇ ਬਾਅਦ ਸਾੜੀ ਲਾਸ਼, 14 ਦਿਨ ਤੱਕ ਪੁਲਿਸ ਨੂੰ ਗੁਮਰਾਹ ਕਰਦਾ ਰਿਹਾ


ਅਮਰੀਕਾ ਵਿੱਚ ਪੰਜਾਬੀ ਨਰਸ ਜੈਸਮੀਨ ਔਜਲਾ ਗਿੱਲ ਦਾ ਕਤਲ: ਪਤੀ ਗੁਰਿੰਦਰ ਸਿੰਘ ਨੇ ਬੱਚੇ ਦੇ ਜਨਮ ਤੋਂ 8 ਮਹੀਨੇ ਬਾਅਦ ਸਾੜੀ ਲਾਸ਼, 14 ਦਿਨ ਤੱਕ ਪੁਲਿਸ ਨੂੰ ਗੁਮਰਾਹ ਕਰਦਾ ਰਿਹਾ


ਮੋਗਾ / ਅਮਰੀਕਾ


ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੀ ਨਰਸ ਜੈਸਮੀਨ ਔਜਲਾ ਗਿੱਲ (30) ਦਾ ਉਸ ਦੇ ਹੀ ਪਤੀ ਗੁਰਿੰਦਰ ਸਿੰਘ ਗਿੱਲ ਨੇ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ। ਮ੍ਰਿਤਕ ਜੈਸਮੀਨ ਦਾ ਪਤੀ ਗੁਰਿੰਦਰ ਸਿੰਘ ਮੋਗਾ ਦਾ ਰਹਿਣ ਵਾਲਾ ਹੈ ਅਤੇ ਦੋਵਾਂ ਦਾ 8 ਮਹੀਨੇ ਦਾ ਇੱਕ ਬੇਟਾ ਹੈ। ਜਾਣਕਾਰੀ ਅਨੁਸਾਰ ਬੱਚੇ ਦੇ ਜਨਮ ਤੋਂ ਮਹਿਜ਼ 8 ਮਹੀਨੇ ਬਾਅਦ ਹੀ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 14 ਦਿਨਾਂ ਤੱਕ ਪੁਲਿਸ ਨੂੰ ਇਹ ਝੂਠਾ ਬਹਾਨਾ ਬਣਾ ਕੇ ਗੁਮਰਾਹ ਕਰਦਾ ਰਿਹਾ ਕਿ ਜੈਸਮੀਨ ਨੂੰ ਅਮਰੀਕੀ ਏਜੰਸੀ ਦੇ ਅਫਸਰੁ ਚੁੱਕ ਕੇ ਲੈ ਗਏ ਹਨ।
ਆਖ਼ਰਕਾਰ ਜਦੋਂ ਪੁਲਿਸ ਨੂੰ ਨਰਸ ਦੀ ਜਲੀ ਹੋਈ ਲਾਸ਼ ਬਰਾਮਦ ਹੋਈ ਤਾਂ ਪਤੀ ਦਾ ਝੂਠ ਬੇਨਕਾਬ ਹੋ ਗਿਆ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਦੋਸ਼ੀ ਪਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੂਜੇ ਪਾਸੇ ਮੋਗਾ ਵਿੱਚ ਰਹਿ ਰਹੀ ਜੈਸਮੀਨ ਦੀ ਮਾਂ ਸੁਖਵਿੰਦਰ ਕੌਰ ਰਾਣੀ ਨੇ ਅਮਰੀਕਾ ਜਾਣ ਲਈ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਹ ਆਪਣੀ ਧੀ ਦੇ ਆਖ਼ਰੀ ਦਰਸ਼ਨ ਕਰ ਸਕਣ ਅਤੇ ਆਪਣੇ ਨਾਤੀ (ਦੋਹਤੇ) ਨੂੰ ਆਪਣੇ ਨਾਲ ਲੈ ਕੇ ਆ ਸਕਣ।
---
Punjabi-origin nurse Jasmine Aujla Gill was murdered and her body was burnt by her husband Gurinder Singh Gill in California, USA, 8 months after the birth of their child, while the accused misled police for 14 days before confessing.

अमेरिका के कैलिफोर्निया में पंजाबी मूल की नर्स जैस्मीन औजला गिल की उसके पति गुरिंदर सिंह ने हत्या कर शव जला दिया और 14 दिन तक पुलिस को गुमराह करता रहा, अंततः कत्ल का खुलासा होने पर आरोपी पति गिरफ्तार हो गया.

Jasmine Aujla Gill murder US, Punjabi nurse killed California, Gurinder Singh Gill Moga, USA crime news Punjab

ਤਾਜ਼ਾ ਖ਼ਬਰਾਂ
Gallery
Tags
Social Media