ਗੁਰਦਾਸਪੁਰ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ: ਦਾਣਾ ਮੰਡੀ ਵਿੱਚ ਫ਼ਾਇਰਿੰਗ ਕਰਨ ਵਾਲੇ ਦੋ ਬਦਮਾਸ਼ ਕਾਬੂ, ਤੀਜੇ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ
- Admin Default
- 28 Oct, 2026 16:38
ਗੁਰਦਾਸਪੁਰ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ: ਦਾਣਾ ਮੰਡੀ ਵਿੱਚ ਫ਼ਾਇਰਿੰਗ ਕਰਨ ਵਾਲੇ ਦੋ ਬਦਮਾਸ਼ ਕਾਬੂ, ਤੀਜੇ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ
ਗੁਰਦਾਸਪੁਰ
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐੱਸ.ਪੀ. ਜੋਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਸ਼ੱਕੀ ਨੌਜਵਾਨ ਮੂੰਹ ਬੰਨ੍ਹ ਕੇ ਮੋਟਰਸਾਈਕਲ 'ਤੇ ਇਲਾਕੇ ਵਿੱਚ ਘੁੰਮ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਪਿੱਛਾ ਕੀਤਾ ਤਾਂ ਮੁਲਜ਼ਮ ਦਾਣਾ ਮੰਡੀ ਵੱਲ ਭੱਜ ਨੁਕਲੇ ਅਤੇ ਪੁਲਿਸ ਪਾਰਟੀ 'ਤੇ ਸਿੱਧੀ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਅਤੇ ਸਥਾਨਕ ਸਾਹਸੀ ਨੌਜਵਾਨਾਂ ਦੀ ਮਦਦ ਨਾਲ ਮੌਕੇ ਤੋਂ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਹਾਲਾਂਕਿ ਤੀਜਾ ਦੋਸ਼ੀ ਦਾਣਾ ਮੰਡੀ ਦੇ ਅੰਦਰ ਸੰਘਣੀ ਝਾੜੀਆਂ ਅਤੇ ਰੁੱਖਾਂ ਦਾ ਫ਼ਾਇਦਾ ਉਠਾ ਕੇ ਲੁਕਣ ਵਿੱਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਸ਼ੱਕ ਹੈ ਕਿ ਇਹ ਬੀਤੀ ਰਾਤ ਦੀ ਕਿਸੇ ਅਪਰਾਧਿਕ ਘਟਨਾ ਵਿੱਚ ਵੀ ਸ਼ਾਮਲ ਹੋ ਸਕਦੇ ਹਨ।
---
Police and miscreants exchanged fire in Gurdaspur's Dera Baba Nanak area, leading to the arrest of two armed suspects with the help of locals, while a search is underway for a third accomplice hiding in the bushes.
गुरदासपुर के डेरा बाबा नानक में पुलिस और बदमाशों के बीच मुठभेड़ के दौरान दाना मंडी में फायरिंग करने वाले दो आरोपियों को स्थानीय लोगों की मदद से दबोच लिया गया, जबकि तीसरे की तलाश जारी है.
Gurdaspur encounter Dera Baba Nanak, Punjab police firing news, Dana Mandi Gurdaspur raid, Punjab crime updates latest







