:

ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ 'ਭਾਬੀ ਚੁੰਮੇਵਾਲੀ' ਦੇ ਪਤੀ ਦੀ ਬੇਰਹਿਮੀ ਨਾਲ ਪਿਟਾਈ: ਕੱਪੜੇ ਪਾੜੇ, ਗਲੀ ਵਿੱਚ ਦੌੜਾਇਆ, ਪੀੜਤ ਪਰਿਵਾਰ ਪੁਲਿਸ ਕਮਿਸ਼ਨਰ ਕੋਲ ਪਹੁੰਚਿਆ


ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ  ਰਣਜੀਤ ਕੌਰ 'ਭਾਬੀ ਚੁੰਮੇਵਾਲੀ' ਦੇ ਪਤੀ ਦੀ ਬੇਰਹਿਮੀ ਨਾਲ ਪਿਟਾਈ: ਕੱਪੜੇ ਪਾੜੇ, ਗਲੀ ਵਿੱਚ ਦੌੜਾਇਆ, ਪੀੜਤ ਪਰਿਵਾਰ ਪੁਲਿਸ ਕਮਿਸ਼ਨਰ ਕੋਲ ਪਹੁੰਚਿਆ


ਲੁਧਿਆਣਾ


ਲੁਧਿਆਣਾ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਉਰਫ਼ 'ਭਾਬੀ ਚੁੰਮੇਵਾਲੀ' ਦੇ ਪਤੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਈ ਹੈ। ਆਰੋਪ ਹੈ ਕਿ ਉਨ੍ਹਾਂ ਦੇ ਦਿਓਰ ਸੁਰਿੰਦਰਪਾਲ, ਦਿਓਰਾਣੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਬੇਟਿਆਂ ਮੁਨੀਸ਼ ਤੇ ਗਗਨ ਹੰਸ ਨੇ ਬਿਨਾਂ ਕਿਸੇ ਵਜ੍ਹਾ ਝਗੜਾ ਸ਼ੁਰੂ ਕਰਕੇ ਪਤੀ ਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਉਨ੍ਹਾਂ ਨੂੰ ਗਲੀ ਵਿੱਚ ਦੌੜਾ-ਦੌੜਾ ਕੇ ਬੇਰਹਿਮੀ ਨਾਲ ਪਿੱਟਿਆ, ਜਿਸ ਦਾ ਸੀਸੀਟੀਵੀ  (CCTV) ਫੁਟੇਜ ਵੀ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਕੁੱਟਮਾਰ ਤੋਂ ਬਾਅਦ ਆਰੋਪੀਆਂ ਨੇ ਘਰ ਨੂੰ ਅੰਦਰੋਂ ਲੌਕ ਕਰਕੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਰਣਜੀਤ ਕੌਰ ਦੀ ਬੇਟੀ ਸ਼ਿਵਾਨੀ ਹੰਸ ਅਨੁਸਾਰ ਆਰੋਪੀ ਅਕਸਰ ਨਸ਼ੇ ਵਿੱਚ ਆ ਕੇ ਘਰ ਵਿੱਚ ਡਰ ਦਾ ਮਾਹੌਲ ਬਣਾਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਭ ਤੋਂ ਪਹਿਲਾਂ ਮੋਤੀ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਆਰੋਪੀ ਪੁਲਿਸ ਨਾਲ ਚੰਗੀ ਜਾਣ-ਪਛਾਣ ਹੋਣ ਦਾ ਦਾਅਵਾ ਕਰ ਰਹੇ ਹਨ। ਥਾਣੇ ਵਿੱਚ ਕੋਈ ਸੁਣਵਾਈ ਨਾ ਹੋਣ 'ਤੇ ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਕੋਲ ਪਹੁੰਚਿਆ ਅਤੇ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
---
A controversial case has emerged in Ludhiana where the husband of social media influencer Ranjeet Kaur, popularly known as 'Bhabhi Chummewali', was brutally beaten and stripped in the streets by his own family members, prompting the family to approach the Police Commissioner for justice.

लुधियाना की मशहूर सोशल मीडिया इन्फ्लुएंसर रंजीत कौर उर्फ 'भाभी चुम्मेवाली' के पति की उनके ही परिवार वालों ने गली में दौड़ा-दौड़ा कर पिटाई कर दी और कपड़े फाड़ दिए, जिसके बाद पीड़ित परिवार ने पुलिस कमिश्नर से न्याय की गुहार लगाई है।

Ranjeet Kaur influencer Ludhiana, Bhabhi Chummewali husband beaten up, Ludhiana Police Commissioner complaint, Punjab social media news update

ਤਾਜ਼ਾ ਖ਼ਬਰਾਂ
Gallery
Tags
Social Media