:

ਲੁਧਿਆਣਾ 'ਚ ਗਾਹਕ ਬਣ ਕੇ ਆਏ ਸ਼ਾਤਿਰ ਚੋਰ ਨੇ ਦੁਕਾਨਦਾਰ ਨੂੰ ਗੱਲਾਂ 'ਚ ਉਲਝਾ ਕੇ ਚੋਰੀ ਕੀਤਾ ਸਮਾਰਟਫ਼ੋਨ: 15 ਰੁਪਏ ਦਾ ਸਾਮਾਨ ਲੈ ਕੇ ਟੇਬਲ 'ਤੇ ਰੱਖਿਆ OPPO A3x 5G ਮੋਬਾਈਲ ਲੈ ਕੇ ਫ਼ਰਾਰ, CCTV 'ਚ ਕੈਦ


ਲੁਧਿਆਣਾ 'ਚ ਗਾਹਕ ਬਣ ਕੇ ਆਏ ਸ਼ਾਤਿਰ ਚੋਰ ਨੇ ਦੁਕਾਨਦਾਰ ਨੂੰ ਗੱਲਾਂ 'ਚ ਉਲਝਾ ਕੇ ਚੋਰੀ ਕੀਤਾ ਸਮਾਰਟਫ਼ੋਨ: 15 ਰੁਪਏ ਦਾ ਸਾਮਾਨ ਲੈ ਕੇ ਟੇਬਲ 'ਤੇ ਰੱਖਿਆ OPPO A3x 5G ਮੋਬਾਈਲ ਲੈ ਕੇ ਫ਼ਰਾਰ, CCTV 'ਚ ਕੈਦ


ਲੁਧਿਆਣਾ


ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨੇੜੇ ਸ਼ਿੰਗਾਰ ਸਿਨੇਮਾ ਰੋਡ 'ਤੇ ਸਥਿਤ ਇੱਕ ਦੁਕਾਨ ਤੋਂ ਗਾਹਕ ਬਣ ਕੇ ਆਏ ਸ਼ਾਤਿਰ ਚੋਰ ਵੱਲੋਂ ਦੁਕਾਨਦਾਰ ਦਾ ਧਿਆਨ ਭਟਕਾ ਕੇ ਸਮਾਰਟਫ਼ੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ 'ਮਠਿਆ ਵਾਲੇ ਪਾਪਾ ਜੀ ਦੀ ਹੱਟੀ' ਦੇ ਸ਼ਿਵਮ ਖੰਨਾ ਨੇ ਦੱਸਿਆ ਕਿ ਦੁਕਾਨ 'ਤੇ ਆਏ ਇੱਕ ਵਿਅਕਤੀ ਨੇ ਪਹਿਲਾਂ 15-20 ਰੁਪਏ ਦਾ ਸਾਮਾਨ ਖ਼ਰੀਦਿਆ ਅਤੇ ਫਿਰ ਅਜੀਬੋ-ਗਰੀਬ ਮੰਗਾਂ ਕਰਕੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ। ਗੱਲਾਂ-ਗੱਲਾਂ ਵਿੱਚ ਚੋਰ ਹੌਲੀ-ਹੌਲੀ ਖਿਸਕ ਕੇ ਗੱਲੇ (ਕੈਸ਼ ਕਾਊਂਟਰ) ਦੇ ਬਿਲਕੁਲ ਕੋਲ ਆ ਗਿਆ।
ਇਸ ਤੋਂ ਬਾਅਦ ਆਰੋਪੀ ਨੇ 5 ਰੁਪਏ ਦੀਆਂ ਟੌਫ਼ੀਆਂ ਮੰਗੀਆਂ। ਜਿਵੇਂ ਹੀ ਸ਼ਿਵਮ ਟੌਫ਼ੀ ਕੱਢਣ ਲਈ ਪਿੱਛੇ ਮੁੜਿਆ, ਸ਼ਾਤਿਰ ਚੋਰ ਨੇ ਟੇਬਲ 'ਤੇ ਰੱਖਿਆ OPPO A3x 5G ਮੋਬਾਈਲ ਬੜੀ ਸਫ਼ਾਈ ਨਾਲ ਚੁੱਕ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਚੋਰ ਦੇ ਜਾਣ ਤੋਂ ਬਾਅਦ ਜਦੋਂ ਸ਼ਿਵਮ ਨੇ ਟੇਬਲ 'ਤੇ ਫ਼ੋਨ ਗਾਇਬ ਦੇਖਿਆ ਤਾਂ ਉਸ ਨੇ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਆਰੋਪੀ ਚੋਰੀ ਕਰਦਾ ਹੋਇਆ ਸਾਫ਼ ਕੈਦ ਹੋ ਗਿਆ। ਫਿਲਹਾਲ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ।
---
A thief posing as a customer stole an OPPO A3x 5G smartphone from a shop near Samrala Chowk in Ludhiana after distracting the shopkeeper by buying items worth ₹15, with the entire act captured on CCTV.

लुधियाना के समराला चौक के पास ग्राहक बनकर आए एक चोर ने दुकानदार को बातों में उलझाकर टेबल पर रखा ओप्पो स्मार्टफ़ोन चुरा लिया, पूरी वारदात सीसीटीवी कैमरे में कैद हो गई है.

Ludhiana mobile theft news, Samrala Chowk Ludhiana CCTV theft, Shingar Cinema Road Ludhiana shop theft, Punjab crime news updates

ਤਾਜ਼ਾ ਖ਼ਬਰਾਂ
Gallery
Tags
Social Media