ਮੋਗਾ ਵਿੱਚ ਗੌਵੰਸ਼ ਨਾਲ ਭਰੀ ਬੋਲੇਰੋ ਪਿਕਅਪ ਗੱਡੀ ਕਾਬੂ: ਬ੍ਰਾਹਮਣ ਵੈਲਫੇਅਰ ਬੋਰਡ ਦੇ ਆਗੂਆਂ ਨੇ ਫੜੀ ਗੱਡੀ, ਬਰਨਾਲਾ ਦੇ ਪਿੰਡ ਦਾ ਡਰਾਈਵਰ ਗ੍ਰਿਫ਼ਤਾਰ
- Admin Default
- 06 Nov, 2026 17:16
ਮੋਗਾ ਵਿੱਚ ਗੌਵੰਸ਼ ਨਾਲ ਭਰੀ ਬੋਲੇਰੋ ਪਿਕਅਪ ਗੱਡੀ ਕਾਬੂ: ਬ੍ਰਾਹਮਣ ਵੈਲਫੇਅਰ ਬੋਰਡ ਦੇ ਆਗੂਆਂ ਨੇ ਫੜੀ ਗੱਡੀ, ਬਰਨਾਲਾ ਦੇ ਪਿੰਡ ਦਾ ਡਰਾਈਵਰ ਗ੍ਰਿਫ਼ਤਾਰ
ਮੋਗਾ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਥਿਤ ਆਰੋਪੀ ਗਾਵਾਂ ਨੂੰ ਬਰਨਾਲਾ ਵੱਲੋਂ ਲੈ ਕੇ ਪਠਾਨਕੋਟ ਵੱਲ ਜਾ ਰਿਹਾ ਸੀ। ਪੁਲਿਸ ਨੇ ਬੋਲੇਰੋ ਵਿੱਚ ਸਵਾਰ ਗਾਵਾਂ ਅਤੇ ਇੱਕ ਬਛੜੇ ਨੂੰ ਚਿੜਕ ਰੋਡ ਸਥਿਤ ਗੋਬਿੰਦ ਗਊਸ਼ਾਲਾ ਵਿੱਚ ਛੁਡਵਾ ਦਿੱਤਾ ਹੈ। ਆਰੋਪੀ ਕਮਲਪੀਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਦੂਜੇ ਫ਼ਰਾਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੋਗਾ ਵਿੱਚ ਬੁਘੀਪੁਰਾ ਚੌਂਕ ਦੇ ਪਾਸ ਬ੍ਰਾਹਮਣ ਵੈਲਫੇਅਰ ਬੋਰਡ ਦੀ ਪ੍ਰਦੇਸ਼ ਕਮੇਟੀ ਦੇ ਮੈਂਬਰ ਅਤੇ ਸਨਾਤਨ ਸੇਵਾ ਸੋਸਾਇਟੀ ਮਾਲਵਾ ਜੋਨ ਦੇ ਇੰਚਾਰਜ ਜੋਗਿੰਦਰਪਾਲ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ (ਅਸ਼ੋਕ ਕੁਮਾਰ ਅਤੇ ਵਿੱਕੀ ਕੁਮਾਰ) ਨੇ ਗੌਵੰਸ਼ ਨਾਲ ਭਰੀ ਇੱਕ ਬੋਲੇਰੋ ਪਿਕਅਪ ਗੱਡੀ ਨੂੰ ਕਾਬੂ ਕਰਕੇ ਪੁਲਿਸ ਚੌਂਕੀ ਫੋਕਲ ਪੁਆਇੰਟ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ ਸਤਨਾਮ ਸਿੰਘ ਅਤੇ ਸਰਬਜੀਤ ਕੌਰ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ। ਚੌਂਕੀ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਪਿਕਅਪ ਡਰਾਈਵਰ ਕਮਲਪੀਤ ਸਿੰਘ (ਵਾਸੀ ਪਿੰਡ ਸੇਖਾ ਕੈਂਚੀਆਂ, ਜ਼ਿਲ੍ਹਾ ਬਰਨਾਲਾ) ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਥਿਤ ਆਰੋਪੀ ਗਾਵਾਂ ਨੂੰ ਬਰਨਾਲਾ ਵੱਲੋਂ ਲੈ ਕੇ ਪਠਾਨਕੋਟ ਵੱਲ ਜਾ ਰਿਹਾ ਸੀ। ਪੁਲਿਸ ਨੇ ਬੋਲੇਰੋ ਵਿੱਚ ਸਵਾਰ ਗਾਵਾਂ ਅਤੇ ਇੱਕ ਬਛੜੇ ਨੂੰ ਚਿੜਕ ਰੋਡ ਸਥਿਤ ਗੋਬਿੰਦ ਗਊਸ਼ਾਲਾ ਵਿੱਚ ਛੁਡਵਾ ਦਿੱਤਾ ਹੈ। ਆਰੋਪੀ ਕਮਲਪੀਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਦੂਜੇ ਫ਼ਰਾਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
---
Brahman Welfare Board leaders intercepted a Bolero pickup loaded with cattle near Bughipura Chowk in Moga and handed over the driver, Kamalpreet Singh from Barnala, to the police, who registered a case and sent him to judicial custody.
मोगा में बुघीपुरा चौक के पास ब्राह्मण कल्याण बोर्ड के नेताओं ने गौवंश से भरी बोलेरो पिकअप को पकड़कर पुलिस के हवाले किया, जहां पुलिस ने बरनाला के रहने वाले ड्राइवर कमलप्रीत को गिरफ्तार कर जेल भेज दिया है.
lero pickup cow rescue Moga, Punjab police crime news updates







