ਜਾਲੰਧਰ ਵਿੱਚ ਦਾਮਾਦ ਨੇ ਸਹੁਰਿਆਂ 'ਤੇ ਕੀਤੀ ਫਾਇਰਿੰਗ: ਸਾਲੇ ਨੂੰ ਮਾਰਨ ਵੇਲੇ ਵਿਚਕਾਰ ਆਏ ਸਹੁਰੇ ਨੂੰ ਲੱਗੀ ਗੋਲੀ, ਹਾਲਤ ਗੰਭੀਰ
- Admin Default
- 10 Nov, 2026 15:02
ਜਾਲੰਧਰ ਵਿੱਚ ਦਾਮਾਦ ਨੇ ਸਹੁਰਿਆਂ 'ਤੇ ਕੀਤੀ ਫਾਇਰਿੰਗ: ਸਾਲੇ ਨੂੰ ਮਾਰਨ ਵੇਲੇ ਵਿਚਕਾਰ ਆਏ ਸਹੁਰੇ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਜਾਲੰਧਰ
ਜਾਲੰਧਰ ਵਿੱਚ ਮੰਗਲਵਾਰ ਤੜਕੇ ਸ੍ਰੀ ਸਟਾਰ ਕਾਲੋਨੀ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਦਾਮਾਦ ਨੇ ਆਪਣੇ ਸਹੁਰੇ ਪਰਿਵਾਰ 'ਤੇ ਫਾਇਰਿੰਗ ਕਰ ਦਿੱਤੀ। ਦੋਸ਼ੀ ਦਾਮਾਦ ਮਨਦੀਪ ਸਿੰਘ ਉਰਫ਼ ਗਿੰਨੀ ਆਪਣੇ 3-4 ਸਾਥੀਆਂ ਨਾਲ ਤੜਕੇ 4 ਵਜੇ ਕਾਰ ਵਿੱਚ ਸਹੁਰੇ ਘਰ ਪਹੁੰਚਿਆ ਸੀ। ਦਾਮਾਦ ਵੱਲੋਂ ਆਪਣੇ ਸਾਲੇ ਗਗਨਦੀਪ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਗਈ ਸੀ, ਪਰ ਸਹੁਰਾ ਈਸ਼ਵਰ ਸਿੰਘ ਵਿਚਕਾਰ ਆ ਗਏ, ਜਿਸ ਕਾਰਨ ਗੋਲੀ ਉਨ੍ਹਾਂ ਨੂੰ ਜਾ ਵੱਜੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਦੋਸ਼ੀ ਦਾਮਾਦ ਗਿੰਨੀ ਕੋਲ ਉਸਦੇ ਦੋਤ ਦੀ ਕਾਰ ਸੀ, ਜੋ ਉਸਨੇ ਕਾਫ਼ੀ ਸਮੇਂ ਤੋਂ ਰੱਖੀ ਹੋਈ ਸੀ ਅਤੇ ਵਾਪਸ ਨਹੀਂ ਕਰ ਰਿਹਾ ਸੀ। ਜਦੋਂ ਸਹੁਰੇ ਈਸ਼ਵਰ ਸਿੰਘ ਨੇ ਉਸਨੂੰ ਘਰ ਬੁਲਾ ਕੇ ਕਾਰ ਦੀ ਚਾਬੀ ਮੰਗੀ, ਤਾਂ ਉਸਨੇ ਚਾਬੀ ਤਾਂ ਦੇ ਦਿੱਤੀ ਪਰ ਬਾਅਦ ਵਿੱਚ ਸਹੁਰਿਆਂ ਦੀ ਹੀ ਕਾਰ ਮੰਗਣ ਲੱਗਾ। ਜਦੋਂ ਪਰਿਵਾਰ ਨੇ ਇਨਕਾਰ ਕੀਤਾ ਤਾਂ ਦੋਸ਼ੀ ਨੇ ਬੇਇੱਜ਼ਤੀ ਦਾ ਹਵਾਲਾ ਦੇ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਹੰਗਾਮਾ ਕੀਤਾ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
---
Son-in-law opens fire at in-laws in Jalandhar, father-in-law injured while saving son, police investigation underway.
जालंधर में दामाद ने ससुरालियों पर की फायरिंग, साले को बचाने आए ससुर को लगी गोली, गंभीर हालत में अस्पताल में भर्ती।
Jalandhar crime news, Jalandhar firing case, Sri Star Colony Jalandhar, Punjab police news, Jalandhar shooting update.
जालंधर क्राइम न्यूज़, श्री स्टार कॉलोनी जालंधर, पंजाब पुलिस, फायरिंग मामला।







