:

ਫਾਜ਼ਿਲਕਾ 'ਚ ਕਾਰ ਸਵਾਰ ਪਿਓ-ਧੀ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ: 3 ਕਿਲੋਮੀਟਰ ਪਿੱਛਾ ਕਰ ਕੇ ਚਲਾਈਆਂ ਗੋਲੀਆਂ, ਵਾਲ-ਵਾਲ ਬਚੀ 1 ਸਾਲਾ ਬੱਚੀ


ਫਾਜ਼ਿਲਕਾ 'ਚ ਕਾਰ ਸਵਾਰ ਪਿਓ-ਧੀ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ: 3 ਕਿਲੋਮੀਟਰ ਪਿੱਛਾ ਕਰ ਕੇ ਚਲਾਈਆਂ ਗੋਲੀਆਂ, ਵਾਲ-ਵਾਲ ਬਚੀ 1 ਸਾਲਾ ਬੱਚੀ


ਫਾਜ਼ਿਲਕਾ


ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੁਰੇਸ਼ ਵਾਲਾ ਵਿੱਚ ਕਾਰ ਸਵਾਰ ਪਿਓ ਅਤੇ ਉਸ ਦੀ 1 ਸਾਲ ਦੀ ਧੀ 'ਤੇ ਫਾਇਰਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਸ਼ਹਿਰ ਤੋਂ ਪਿੰਡ ਤੱਕ ਕਰੀਬ 3 ਕਿਲੋਮੀਟਰ ਤੱਕ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਅਤੇ ਘਰ ਦੇ ਨੇੜੇ ਪਹੁੰਚਦੇ ਹੀ ਦੋ ਰਾਊਂਡ ਫਾਇਰਿੰਗ ਕਰ ਦਿੱਤੀ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਦੋਵੇਂ ਵਾਲ-ਵਾਲ ਬਚ ਗਏ। ਫਾਇਰਿੰਗ ਦੀ ਇਹ ਪੂਰੀ ਵਾਰਦਾਤ ਪਿੰਡ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੀੜਤ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ 1 ਸਾਲ ਦੀ ਧੀ ਨਾਲ ਫਾਜ਼ਿਲਕਾ ਦੇ ਸਮਾਰਟ ਪੁਆਇੰਟ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਇਆ ਸੀ। ਵਾਪਸ ਜਾਂਦੇ ਸਮੇਂ ਕਾਰ ਸਵਾਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਸੁਰੇਸ਼ ਵਾਲਾ ਵਿੱਚ ਉਸ ਦੇ ਘਰ ਕੋਲ ਪਹੁੰਚ ਕੇ ਕਾਰ 'ਤੇ ਦੋ ਫਾਇਰ ਕਰ ਦਿੱਤੇ। ਮਨੀਸ਼ ਨੇ ਤੁਰੰਤ ਆਪਣੀ ਕਾਰ ਭਗਾ ਕੇ ਆਪਣੇ ਤਾਇਆ ਜੀ ਦੇ ਘਰ ਵਿੱਚ ਦਾਖਲ ਕਰ ਲਈ, ਜਿਸ ਕਾਰਨ ਉਸ ਦੀ ਅਤੇ ਬੱਚੀ ਦੀ ਜਾਨ ਬਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਮਨੀਸ਼ ਮੁਤਾਬਕ ਉਸ ਨੂੰ ਇਹ ਨਹੀਂ ਪਤਾ ਕਿ ਦੋਸ਼ੀਆਂ ਨੇ ਉਸ ਦਾ ਪਿੱਛਾ ਕਿਉਂ ਕੀਤਾ ਅਤੇ ਉਸ 'ਤੇ ਗੋਲੀਆਂ ਕਿਉਂ ਚਲਾਈਆਂ। ਪਿੰਡ ਦੇ ਸਰਪੰਚ ਸੁਧੀਰ ਕੁਮਾਰ ਝੀਂਝਾ ਨੇ ਦੱਸਿਆ ਕਿ ਕਾਰ 'ਤੇ ਗੋਲੀਆਂ ਦੇ ਨਿਸ਼ਾਨ ਆਏ ਹਨ। ਘਟਨਾ ਤੋਂ ਬਾਅਦ ਮਿਲੇ ਖਾਲੀ ਖੋਲ, ਸੀ.ਸੀ.ਟੀ.ਵੀ. ਫੁਟੇਜ ਅਤੇ ਪੂਰੀ ਜਾਣਕਾਰੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
---
Unidentified miscreants open fire at a man and his 1-year-old daughter after a 3 km chase in Fazilka, CCTV video goes viral.

फाजिल्का में कार सवार पिता और 1 साल की बेटी पर बदमाशों ने की ताबड़तोड़ फायरिंग, 3 किमी पीछा कर चलाईं गोलियां, घटना CCTV में कैद।

Fazilka firing news, Fazilka crime update, Punjab police news, Suresh Wala Fazilka news, Punjab breaking news.

फाजिल्का समाचार, फाजिल्का क्राइम न्यूज़, पंजाब पुलिस, फाजिल्का फायरिंग मामला, ब्रेकिंग न्यूज़।

ਤਾਜ਼ਾ ਖ਼ਬਰਾਂ
Gallery
Tags
Social Media