:

ਪਠਾਨਕੋਟ 'ਚ ਅੰਤਰਜਾਤੀ ਵਿਆਹ ਤੋਂ ਨਾਰਾਜ਼ਗੀ: ਚਾਚੀ ਨੇ ਸਾਥੀਆਂ ਨਾਲ ਮਿਲ ਕੇ ਨਵਵਿਆਹਤਾ ਨੂੰ ਸਹੁਰੇ ਘਰੋਂ ਕੀਤਾ ਕਿਡਨੈਪ, ਪੁਲਿਸ ਨੇ ਸੁਰੱਖਿਅਤ ਬਰਾਮਦ ਕਰ ਕੇ ਦੋਸ਼ੀ ਕਾਬੂ


ਪਠਾਨਕੋਟ 'ਚ ਅੰਤਰਜਾਤੀ ਵਿਆਹ ਤੋਂ ਨਾਰਾਜ਼ਗੀ: ਚਾਚੀ ਨੇ ਸਾਥੀਆਂ ਨਾਲ ਮਿਲ ਕੇ ਨਵਵਿਆਹਤਾ ਨੂੰ ਸਹੁਰੇ ਘਰੋਂ ਕੀਤਾ ਕਿਡਨੈਪ, ਪੁਲਿਸ ਨੇ ਸੁਰੱਖਿਅਤ ਬਰਾਮਦ ਕਰ ਕੇ ਦੋਸ਼ੀ ਕਾਬੂ


ਪਠਾਨਕੋਟ


ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੰਤਰਜਾਤੀ ਲਵ ਮੈਰਿਜ ਤੋਂ ਨਾਰਾਜ਼ ਹੋ ਕੇ ਇੱਕ ਨਵਵਿਆਹਤਾ ਨੂੰ ਉਸ ਦੇ ਸਹੁਰੇ ਘਰੋਂ ਜ਼ਬਰਦਸਤੀ ਕਿਡਨੈਪ ਕਰ ਲਿਆ ਗਿਆ। ਪੀੜਤ ਪਤੀ ਅਮਨੀਸ਼ (29) ਨੇ ਧਾਰਕਲਾਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਨੇ ਸਤੰਬਰ ਵਿੱਚ ਪਾਸ ਦੇ ਹੀ ਪਿੰਡ ਦੀ ਇੱਕ ਮੁਸਲਿਮ ਸਮੁਾਇਦਾ ਦੀ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਸੀ, ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲੇ ਕਾਫ਼ੀ ਨਾਰਾਜ਼ ਚੱਲ ਰਹੇ ਸਨ।
ਬੁੱਧਵਾਰ (11 ਨਵੰਬਰ) ਨੂੰ ਜਦੋਂ ਅਮਨੀਸ਼ ਘਰੋਂ ਬਾਹਰ ਗਿਆ ਸੀ, ਤਾਂ ਜੰਮੂ-ਕਸ਼ਮੀਰ ਨੰਬਰ ਦੀ ਗੱਡੀ (JK08Q-1801) ਵਿੱਚ ਸਵਾਰ ਹੋ ਕੇ ਲੜਕੀ ਦੀ ਚਾਚੀ ਚਾਰ ਅਣਪਛਾਤੇ ਹਮਲਾਵਰਾਂ ਨਾਲ ਮਿਲ ਕੇ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਈ। ਮੁਲਜ਼ਮਾਂ ਨੇ ਘਰ ਵਿੱਚ ਮੌਜੂਦ ਲੜਕੀ ਦੀ ਸਾਸ ਨਾਲ ਧੱਕਾ-ਮੁੱਕੀ ਤੇ ਮਾਰਪੀਟ ਕੀਤੀ ਅਤੇ ਬੰਦੂਕ (ਪਿਸਤੌਲ) ਦੀ ਨੋਕ 'ਤੇ ਨਵਵਿਆਹਤਾ ਨੂੰ ਘਰੋਂ ਖਿੱਚ ਕੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਅਤੇ ਫਰਾਰ ਹੋ ਗਏ। ਇਸ ਘਟਨਾ ਦੀ ਪੂਰੀ ਵੀਡੀਓ ਉੱਥੇ ਮੌਜੂਦ ਆਈਟੀਆਈ ਕਾਲਜ ਦੇ ਇੱਕ ਸਟੂਡੈਂਟ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਈ ਸੀ, ਜੋ ਕਿ ਸੋਸ਼ਲ 'ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜੰਮੂ-ਕਸ਼ਮੀਰ ਨੰਬਰ ਵਾਲੀ ਗੱਡੀ ਦਾ ਪਿੱਛਾ ਕੀਤਾ। ਪੁਲਿਸ ਨੇ ਪੰਜਾਬ-ਹਿਮਾਚਲ ਸੀਮਾ 'ਤੇ ਸਥਿਤ ਜੰਗਲ ਵਿੱਚੋਂ ਨਵਵਿਆਹਤਾ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਮੌਕੇ ਤੋਂ ਮੁਲਜ਼ਮ ਚਾਚੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਚਾਚੀ ਨਾਲ ਆਏ ਬਾਕੀ ਚਾਰੇ ਦੋਸ਼ੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
---
Intercaste marriage dispute in Pathankot; bride kidnapped from her in-laws' house by her aunt and accomplices, rescued safely by police and main accused arrested.

पठानकोट में अंतरजातीय विवाह से नाराज चाची ने साथियों के साथ मिलकर नवविवाहिता को ससुराल से किया किडनैप, पुलिस ने सुरक्षित बरामद कर मुख्य आरोपी को दबोचा।

Pathankot intercaste marriage kidnapping, DharKalan Pathankot news, Punjab police rescue operation, Pathankot crime update, viral video Punjab.

पठानकोट किडनैपिंग मामला, धारकलां पुलिस, अंतरजातीय विवाह विवाद, पंजाब क्राइम न्यूज़।

ਤਾਜ਼ਾ ਖ਼ਬਰਾਂ
Gallery
Tags
Social Media