:

ਬਠਿੰਡਾ ਦੇ ਸਿਨੇਮਾ ਹਾਲ ਵਿੱਚ ਪੌਪਕੌਰਨ ਦੇ ਰੇਟ ਨੂੰ ਲੈ ਕੇ ਖ਼ੂਨੀ ਝੜਪ: ਕਰਮਚਾਰੀਆਂ ਨੇ ਸਾਫਟਵੇਅਰ ਇੰਜੀਨੀਅਰ 'ਤੇ ਲੋਹੇ ਦੀ ਵਸਤੂ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ


ਬਠਿੰਡਾ ਦੇ ਸਿਨੇਮਾ ਹਾਲ ਵਿੱਚ ਪੌਪਕੌਰਨ ਦੇ ਰੇਟ ਨੂੰ ਲੈ ਕੇ ਖ਼ੂਨੀ ਝੜਪ: ਕਰਮਚਾਰੀਆਂ ਨੇ ਸਾਫਟਵੇਅਰ ਇੰਜੀਨੀਅਰ 'ਤੇ ਲੋਹੇ ਦੀ ਵਸਤੂ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ


ਬਠਿੰਡਾ


ਬਠਿੰਡਾ ਦੇ ਡੂਮਵਾਲੀ ਸਥਿਤ ਸੈਂਚੁਰੀ ਸਿਟੀ ਸਿਨੇਮਾ ਵਿੱਚ ਪੌਪਕੌਰਨ ਦੀ ਕੀਮਤ ਨੂੰ ਲੈ ਕੇ ਭਾਰੀ ਵਿਵਾਦ ਹੋ ਗਿਆ। ਪਰਿਵਾਰ ਨਾਲ ਫ਼ਿਲਮ ਦੇਖਣ ਆਏ ਇੱਕ ਸਾਫਟਵੇਅਰ ਇੰਜੀਨੀਅਰ ਅਤੇ ਸਿਨੇਮਾ ਹਾਲ ਵਿੱਚ ਪੌਪਕੌਰਨ ਵੇਚਣ ਵਾਲੇ ਕਰਮਚਾਰੀਆਂ ਵਿਚਕਾਰ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਝੜਪ ਹੋ ਗਈ। ਇਸ ਦੌਰਾਨ ਸਿਨੇਮਾ ਕਰਮਚਾਰੀਆਂ ਨੇ ਇੰਜੀਨੀਅਰ 'ਤੇ ਲੋਹੇ ਦੀ ਕਿਸੇ ਵਸਤੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਉਸ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜ਼ਖ਼ਮੀ ਨੌਜਵਾਨ ਦੀ ਪਛਾਣ ਹਰਿਆਣਾ ਦੇ ਡੱਬਵਾਲੀ ਦੇ ਵਾਰਡ ਨੰਬਰ 11 ਨਿਵਾਸੀ ਮੇਹਰ ਮਿੱਢਾ ਵਜੋਂ ਹੋਈ ਹੈ, ਜੋ ਬੈਂਗਲੁਰੂ ਦੀ ਇੱਕ ਨਾਮੀ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਹੈ। ਉਹ ਦੀਵਾਲੀ ਦਾ ਤਿਉਹਾਰ ਮਨਾਉਣ ਲਈ 7 ਨਵੰਬਰ ਨੂੰ ਹੀ ਡੱਬਵਾਲੀ ਆਪਣੇ ਘਰ ਆਇਆ ਸੀ ਅਤੇ 10 ਨਵੰਬਰ ਦੀ ਰਾਤ ਨੂੰ ਆਪਣੇ ਪਿਤਾ ਵਿਜੇ ਮਿੱਢਾ ਉਰਫ਼ ਨਿੱਕਾ ਅਤੇ ਪਰਿਵਾਰਕ ਮੈਂਬਰਾਂ ਨਾਲ ਫ਼ਿਲਮ ਦੇਖਣ ਗਿਆ ਸੀ। ਇੰਟਰਵਲ ਦੌਰਾਨ ਫੂਡ ਕਾਊਂਟਰ 'ਤੇ ਪੌਪਕੌਰਨ ਦੇ ਰੇਟ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਇੰਨੀ ਵਧ ਗਈ ਕਿ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਮਾਰਨ ਲਈ ਕੁਰਸੀਆਂ ਤੱਕ ਚੁੱਕ ਲਈਆਂ। ਇਸ ਪੂਰੀ ਘਟਨਾ ਦੀ ਸੀ.ਸੀ.ਟੀ.ਵੀ. (CCTV) ਵੀਡੀਓ ਵੀ ਸਾਹਮਣੇ ਆਈ ਹੈ।
---
Bloody clash over popcorn rates at a cinema hall in Bathinda; staff members attack a software engineer with an iron object, leaving him seriously injured.

बठिंडा के सिनेमा हॉल में पॉपकॉर्न के रेट को लेकर विवाद, कर्मचारियों ने सॉफ्टवेयर इंजीनियर पर लोहे की वस्तु से किया हमला, निजी अस्पताल में भर्ती।

Bathinda cinema hall clash, popcorn rate dispute Bathinda, software engineer attacked Bathinda, Punjab crime news, Dabwali engineer injured.

बठिंडा सिनेमा विवाद, पॉपकॉर्न रेट झगड़ा, पंजाब क्राइम न्यूज़, बठिंडा समाचार।

ਤਾਜ਼ਾ ਖ਼ਬਰਾਂ
Gallery
Tags
Social Media