:

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਲੋਪੋਕੇ ਅਤੇ ਘਰਿੰਡਾ ਇਲਾਕਿਆਂ ਵਿੱਚੋਂ 6 ਕਿਲੋ 7 ਗ੍ਰਾਮ ਹੈਰੋਇਨ ਬਰਾਮਦ, 2 ਤਸਕਰ ਗ੍ਰਿਫ਼ਤਾਰ


ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਲੋਪੋਕੇ ਅਤੇ ਘਰਿੰਡਾ ਇਲਾਕਿਆਂ ਵਿੱਚੋਂ 6 ਕਿਲੋ 7 ਗ੍ਰਾਮ ਹੈਰੋਇਨ ਬਰਾਮਦ, 2 ਤਸਕਰ ਗ੍ਰਿਫ਼ਤਾਰ


ਅੰਮ੍ਰਿਤਸਰ / ਪੰਜਾਬ


ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਵਿਰੁੱਧ ਚੁੱਕੀ ਮੁਹਿੰਮ ਤਹਿਤ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਕੁੱਲ 6 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਖੇਤਾਂ ਵਿੱਚ ਸੁੱਟੀ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਨੇ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਪਹਿਲਾ ਮਾਮਲਾ ਲੋਪੋਕੇ ਥੇ ਇਲਾਕੇ ਦਾ ਹੈ, ਜਿੱਥੇ ਏ.ਐਸ.ਆਈ. ਜਗਦੀਪ ਸਿੰਘ ਦੀ ਪੁਲਿਸ ਪਾਰਟੀ ਅਤੇ ਬੀ.ਐਸ.ਐਫ. (BSF) ਦੇ ਅਧਿਕਾਰੀਆਂ ਨੇ ਪੁਲ ਨਹਿਰ ਸਿਧਵਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਆ ਰਹੇ ਲੱਖਾ ਖੱਤਰੀ ਅਤੇ ਵਿਸ਼ਵਦੇਵ ਸਿੰਘ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ 992 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੌਕੇ ਤੋਂ ਇੱਕ ਹੀਰੋ ਐਚ.ਐੱਫ. ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਮੁਖ਼ਬਰ ਦੀ ਸੂਚਨਾ ਅਨੁਸਾਰ ਇਹ ਮੁਲਜ਼ਮ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਦਾ ਕੰਮ ਕਰਦੇ ਸਨ।
ਦੂਜਾ ਮਾਮਲਾ ਘਰਿੰਡਾ ਥਾਣਾ ਖੇਤਰ ਦਾ ਹੈ, ਜਿੱਥੇ ਪਿੰਡ ਢੋਟੀਆਂ ਦੇ ਖੇਤਾਂ ਵਿੱਚ ਡਰੋਨ ਰਾਹੀਂ ਹੈਰੋਇਨ ਦਾ ਪੈਕਟ ਸੁੱਟੇ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਵੀ ਅੱਗੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

Punjab Police recovered a total of 6 kg and 7 grams of heroin dropped via drones from Pakistan in two separate operations under Lopoke and Gharinda police stations in Amritsar, arresting two smugglers.

अमृतसर में नशा तस्करी के खिलाफ कार्रवाई करते हुए पुलिस ने लोपोके और घरिंडा थाना क्षेत्रों से कुल 6 किलो 7 ग्राम हेरोइन बरामद कर दो आरोपियों को गिरफ्तार किया है। हेरोइन पाकिस्तान से ड्रोन के जरिए भेजी गई थी।

Amritsar Drug Bust, Heroin Seized Amritsar, Lopoke Police, Gharinda Police, BSF Punjab, Pakistan Drone Drug Smuggling, Punjab Police, Samachar Punjab,

अमृतसर न्यूज, हेरोइन बरामद, ਅੰਮ੍ਰਿਤਸਰ ਖਬਰਾਂ, ਪੰਜਾਬ ਪੁਲਿਸ, ਪੰਜਾਬੀ ਖਬਰਾਂ


ਤਾਜ਼ਾ ਖ਼ਬਰਾਂ
Gallery
Tags
Social Media