:

ਲੁਧਿਆਣਾ ਵਿੱਚ ਠੱਗੀ ਦੀ ਅਨੋਖੀ ਘਟਨਾ: ਤਾਜਪੁਰ ਰੋਡ 'ਤੇ ਝਾਂਸੇ ਵਿੱਚ ਆ ਕੇ ਦੁਕਾਨਦਾਰ ਨੇ ਠੱਗ ਬਾਬੇ ਨੂੰ ਆਪਣੇ ਹੱਥੀਂ ਦਿੱਤੇ ਸੋਨੇ ਦੇ ਗਹਿਣੇ, 1 ਲੱਖ ਤੋਂ ਵੱਧ ਦਾ ਸਾਮਾਨ ਲੈ ਕੇ ਫ਼ਰਾਰ


ਲੁਧਿਆਣਾ ਵਿੱਚ ਠੱਗੀ ਦੀ ਅਨੋਖੀ ਘਟਨਾ: ਤਾਜਪੁਰ ਰੋਡ 'ਤੇ ਝਾਂਸੇ ਵਿੱਚ ਆ ਕੇ ਦੁਕਾਨਦਾਰ ਨੇ ਠੱਗ ਬਾਬੇ ਨੂੰ ਆਪਣੇ ਹੱਥੀਂ ਦਿੱਤੇ ਸੋਨੇ ਦੇ ਗਹਿਣੇ, 1 ਲੱਖ ਤੋਂ ਵੱਧ ਦਾ ਸਾਮਾਨ ਲੈ ਕੇ ਫ਼ਰਾਰ


ਤਾਜਪੁਰ ਰੋਡ (ਲੁਧਿਆਣਾ) / ਪੰਜਾਬ

ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਸੀ.ਜੇ. ਜਵੈਲਰਜ਼ 'ਤੇ ਇੱਕ ਠੱਗ ਬਾਵੇ ਵੱਲੋਂ ਦੁਕਾਨਦਾਰ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਮਹਿਜ਼ 10 ਮਿੰਟਾਂ ਵਿੱਚ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਲਾਲ ਕੱਪੜੇ ਪਾ ਕੇ ਆਏ ਇਸ ਠੱਗ ਬਾਵੇ ਨੇ ਦੁਕਾਨਦਾਰ ਨੂੰ ਇਸ ਕਦਰ ਭਰਮਾਇਆ ਕਿ ਉਸ ਨੇ ਖ਼ੁਦ ਆਪਣੇ ਹੱਥੀਂ ਕਾਊਂਟਰ ਵਿੱਚੋਂ ਸੋਨੇ ਦੇ ਕੜੇ ਅਤੇ ਅੰਗੂਠੀਆਂ ਕੱਢ ਕੇ ਉਸ ਨੂੰ ਦੇ ਦਿੱਤੇ, ਅਤੇ ਬਾਵਾ 1 ਲੱਖ ਰੁਪਏ ਤੋਂ ਵੱਧ ਕੀਮਤ ਦੇ ਗਹਿਣੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਮੇਂ ਦੁਕਾਨ ਦਾ ਅਸਲ ਮਾਲਕ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦਾ ਦੋਸਤ ਮਨੀਸ਼ ਦੁਕਾਨ ਸੰਭਾਲ ਰਿਹਾ ਸੀ। ਇਸੇ ਦੌਰਾਨ ਲਾਲ ਕੱਪੜੇ ਪਹਿਨ ਕੇ ਆਏ ਉਸ ਵਿਅਕਤੀ ਨੇ ਮਨੀਸ਼ ਨੂੰ ਦੁੱਖ-ਦਰਦ ਦੂਰ ਕਰਨ ਅਤੇ ਆਸ਼ੀਰਵਾਦ ਦੇਣ ਦਾ ਝਾਂਸਾ ਦਿੱਤਾ। ਠੱਗ ਨੇ ਪਹਿਲਾਂ ਗੱਲੇ ਵਿੱਚੋਂ ਪੈਸੇ ਕਢਵਾਏ, ਫਿਰ ਮਨੀਸ਼ ਨੂੰ ਹੱਥ ਜੋੜ ਕੇ ਖੜ੍ਹੇ ਹੋਣ ਲਈ ਕਹਿ ਕੇ ਉਸ ਦੀ ਮੁੱठी ਵਿੱਚ ਨੋਟ ਬੰਦ ਕਰਵਾ ਦਿੱਤੇ। ਇਸ ਤੋਂ ਬਾਅਦ ਉਸ ਨੇ ਵਿਸ਼ਵਾਸ ਜਿੱਤ ਕੇ ਮਨੀਸ਼ ਨੂੰ ਕਾਊਂਟਰ ਦੇ ਅੰਦਰ ਭੇਜਿਆ ਅਤੇ ਡੱਬਿਆਂ ਵਿੱਚੋਂ ਸੋਨੇ ਦੇ ਗਹਿਣੇ ਕੱਢਣ ਲਈ ਕਿਹਾ। ਮਨੀਸ਼ ਨੇ ਹੱਥ ਜੋੜ ਕੇ ਇੱਕ ਸੋਨੇ ਦਾ ਕੜਾ ਕੱਢ ਕੇ ਦਿੱਤਾ, ਜਿਸ ਨੂੰ ਬਾਵੇ ਨੇ ਬਦਲਵਾ ਕੇ ਹੋਰ ਸਾਮਾਨ ਮੰਗਵਾ ਲਿਆ।
ਜਦੋਂ ਤੱਕ ਮਨੀਸ਼ ਨੂੰ ਠੱਗੀ ਦਾ ਅਹਿਸਾਸ ਹੁੰਦਾ, ਤਦ ਤੱਕ ਬਾਵਾ ਗਹਿਣੇ ਲੈ ਕੇ ਰਫ਼ੂਚੱਕਰ ਹੋ ਚੁੱਕਾ ਸੀ। ਇਹ ਪੂਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
---
A fraudster disguised as a 'baba' duped a jewellery shop worker of gold ornaments worth over Rs 1 lakh within 10 minutes on Tajpur Road, Ludhiana, with the entire incident captured on CCTV. Police are probing the matter based on the footage.

लुधियाना के ताजपुर रोड स्थित सी.जे. ज्वैलर्स पर एक ठगी बाबा ने दुकानदार को बातों में उलझाकर 1 लाख से ज्यादा कीमत के सोने के कड़े और अंगूठियां ठग लीं, जिसकी पूरी वारदात सीसीटीवी में कैद हो गई है।

Ludhiana Jewellery Theft, Tajpur Road Ludhiana, Fraudster Baba Punjab, Ludhiana Police News, Samachar Punjab,

लुधियाना न्यूज, ठगी पंजाब, ਲੁਧਿਆਣਾ ਖਬਰਾਂ, ਠੱਗੀ ਖਬਰਾਂ, ਪੰਜਾਬੀ ਖਬਰਾਂ

ਤਾਜ਼ਾ ਖ਼ਬਰਾਂ
Gallery
Tags
Social Media