:

ਮੋਹਾਲੀ ਵਿੱਚ ਗਰਭਪਾਤ ਤੋਂ ਗੁੱਸੇ ਵਿੱਚ ਆਈ ਔਰਤ ਨੇ ਪੜੌਸ ਦੇ 2 ਸਾਲ ਦੇ ਬੱਚੇ ਦਾ ਕੀਤਾ ਬੇਰਹਿਮੀ ਨਾਲ ਕਤਲ: ਲਾਸ਼ ਪੇਟੀ ਵਿੱਚ ਛੁਪਾ ਕੇ ਤਾਲਾ ਲਗਾਇਆ, 21 ਸਾਲਾ ਮੁਲਜ਼ਮ ਸੋਨੀਆ ਗ੍ਰਿਫ਼ਤਾਰ


ਮੋਹਾਲੀ ਵਿੱਚ ਗਰਭਪਾਤ ਤੋਂ ਗੁੱਸੇ ਵਿੱਚ ਆਈ ਔਰਤ ਨੇ ਪੜੌਸ ਦੇ 2 ਸਾਲ ਦੇ ਬੱਚੇ ਦਾ ਕੀਤਾ ਬੇਰਹਿਮੀ ਨਾਲ ਕਤਲ: ਲਾਸ਼ ਪੇਟੀ ਵਿੱਚ ਛੁਪਾ ਕੇ ਤਾਲਾ ਲਗਾਇਆ, 21 ਸਾਲਾ ਮੁਲਜ਼ਮ ਸੋਨੀਆ ਗ੍ਰਿਫ਼ਤਾਰ


ਮੋਹਾਲੀ


ਮੋਹਾਲੀ ਤੋਂ ਇੱਕ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਰਭਪਾਤ ਹੋਣ ਤੋਂ ਗੁੱਸੇ ਵਿੱਚ ਆਈ ਇੱਕ ਮਹਿਲਾ ਨੇ ਗੁਆਂਢ ਵਿੱਚ ਰਹਿਣ ਵਾਲੇ ਢਾਈ ਸਾਲ ਦੇ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ 21 ਸਾਲਾ ਮੁਲਜ਼ਮ ਸੋਨੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਗਰਭਪਾਤ ਦੇ ਗੁੱਸੇ ਦੇ ਨਾਲ-ਨਾਲ ਟੇਟ-ਮੰਤਰ ਅਤੇ ਨਰਬਲ ਨਾਲ ਵੀ ਜੋੜ ਕੇ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 14 ਨਵੰਬਰ ਦੀ ਦੁਪਹਿਰ ਨੂੰ ਪਿੰਡ ਬੱਲੋਪੁਰ ਨਿਵਾਸੀ ਗੁਰਵਿੰਦਰ ਸਿੰਘ ਦਾ ਢਾਈ ਸਾਲ ਦਾ ਬੇਟਾ ਗੁਰਸਾਂਝ ਘਰ ਦੇ ਬਾਹਰ ਖੇਡਦੇ ਸਮੇਂ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬੱਚੇ ਦੀ ਕਾਫ਼ੀ ਭਾਲ ਕੀਤੀ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ। ਦੋਸ਼ੀ ਸੋਨੀਆ ਨੇ ਬੱਚੇ ਨੂੰ ਬਹਾਨੇ ਨਾਲ ਆਪਣੇ ਘਰ ਅੰਦਰ ਸੱਦ ਲਿਆ, ਉਸਦੀ ਛਾਤੀ 'ਤੇ ਪੈਰ ਰੱਖ ਕੇ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਲਾਸ਼ ਘਰ ਦੇ ਅੰਦਰ ਪੇਟੀ ਵਿੱਚ ਛੁਪਾ ਕੇ ਬਾਹਰੋਂ ਤਾਲਾ ਲਗਾ ਦਿੱਤਾ। ਰਾਤ ਨੂੰ ਜਦੋਂ ਹਨ੍ਹੇਰਾ ਹੋਇਆ ਤਾਂ ਉਸ ਨੇ ਲਾਸ਼ ਕੱਢ ਕੇ ਘਰ ਦੇ ਪਿੱਛੇ ਟੀਨ ਉੱਪਰ ਸੁੱਟ ਦਿੱਤੀ। ਉਹ ਬੜੀ ਚਲਾਕੀ ਨਾਲ ਬਾਹਰ ਆਮ ਵਿਹਾਰ ਕਰਦੀ ਰਹੀ ਅਤੇ ਜਦੋਂ ਸਾਰੇ ਬੱਚੇ ਨੂੰ ਲੱਭ ਰਹੇ ਸਨ ਤਾਂ ਉਹ ਛੱਤ 'ਤੇ ਖੜ੍ਹ ਕੇ ਤਮਾਸ਼ਾ ਦੇਖਦੀ ਰਹੀ। ਆਖਿਰਕਾਰ ਪੁਲਿਸ ਨੇ ਉਸ ਦੇ ਬਿਆਨਾਂ ਅਤੇ ਸੁਰਾਗਾਂ ਦੇ ਆਧਾਰ 'ਤੇ ਇਸ ਘਿਣਾਉਣੇ ਕਾਂਡ ਦਾ ਪਰਦਾਫਾਸ਼ ਕਰ ਦਿੱਤਾ।
---
Woman arrested in Mohali for brutally murdering a 2.5-year-old neighbor boy out of frustration after a miscarriage; hid the body in a trunk before throwing it behind her house.

मोहाली में गर्भपात से गुस्साए महिला ने पड़ोसी के 2 साल के बच्चे का गला घोंटकर किया कत्ल, संदूक में छिपाई लाश; 21 वर्षीय आरोपी सोनिया गिरफ्तार।

Mohali child murder case, Ballopur village Mohali news, Punjab crime news today, Mohali police arrest Sonia, tragic child killing Punjab.

मोहाली मर्डर केस, बच्चा कत्ल मोहाली, पंजाब पुलिस, ब्रेकिंग न्यूज़, अपराध समाचार।

ਤਾਜ਼ਾ ਖ਼ਬਰਾਂ
Gallery
Tags
Social Media