ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ: ਪੁੱਤਰ ਨੇ ਪਹਿਲਾਂ ਦੋ ਕੁੱਤਿਆਂ ਅਤੇ ਮਾਂ ਨੂੰ ਮਾਰੀ ਗੋਲੀ, ਫਿਰ ਖ਼ੁਦ ਨੂੰ ਵੀ ਉਡਾਇਆ
- Admin Default
- 24 Nov, 2026 17:10
ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ: ਪੁੱਤਰ ਨੇ ਪਹਿਲਾਂ ਦੋ ਕੁੱਤਿਆਂ ਅਤੇ ਮਾਂ ਨੂੰ ਮਾਰੀ ਗੋਲੀ, ਫਿਰ ਖ਼ੁਦ ਨੂੰ ਵੀ ਉਡਾਇਆ
ਅੰਮ੍ਰਿਤਸਰ, ਪੰਜਾਬ
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਕਰੀਬ 9 ਵਜੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਪਹਿਲਾਂ ਦੋ ਪਾਲਤੂ ਕੁੱਤਿਆਂ ਅਤੇ ਆਪਣੀ ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਚਾਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਮਾਂ ਦੀ ਪਛਾਣ ਭੁਪਿੰਦਰ ਕੌਰ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ 50 ਸਾਲਾ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਰੀਬ 5 ਸਾਲ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ। ਲੋਕਾਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਨਸ਼ੇ ਦਾ ਆਦੀ ਸੀ, ਆਪਣੀ ਪਹਿਲੀ ਪਤਨੀ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਵਿਆਹ ਤੋਂ ਕਰੀਬ ਡੇਢ ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ ਅਤੇ ਉਹ ਮਾਨਸਿਕ ਤਣਾਅ ਤੇ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ।
ਮ੍ਰਿਤਕ ਦੇ ਭਰਾ ਦੀ ਪਤਨੀ ਮੀਨੂੰ ਨੇ ਦੱਸਿਆ ਕਿ ਉਹ ਆਪਣੀਆਂ ਦੋ ਧੀਆਂ ਸਮੇਤ ਘਰ ਵਿੱਚ ਸੁੱਤੀ ਪਈ ਸੀ ਅਤੇ ਸਵੇਰੇ ਕਰੀਬ 9 ਵਜੇ ਆਵਾਜ਼ ਸੁਣ ਕੇ ਬਾਹਰ ਨਿਕਲੀ ਤੇ ਨੇੜਲੇ ਇੱਕ ਅੰਕਲ ਨੂੰ ਨਾਲ ਲੈ ਕੇ ਗਈ, ਤਾਂ ਪਤਾ ਲੱਗਿਆ ਕਿ ਜੇਠ ਹਰਪ੍ਰੀਤ ਸਿੰਘ ਨੇ ਮਾਂ ਅਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਉਸ ਨੇ ਨਾਲ ਵਾਲੀ ਗਲੀ ਦੇ ਨੇੜੇ ਖੇਤਾਂ ਵਿੱਚ ਜਾ ਕੇ ਖ਼ੁਦ ਨੂੰ ਗੋਲੀ ਮਾਰ ਲਈ। ਮੀਨੂੰ ਅਨੁਸਾਰ ਹਰਪ੍ਰੀਤ ਆਪਣੀ ਮਾਂ ਨਾਲ ਘਰ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦਾ ਸੀ ਅਤੇ ਅਕਸਰ ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ।
ਮੀਨੂੰ ਨੇ ਦੱਸਿਆ ਕਿ ਹਰਪ੍ਰੀਤ ਕੋਲ 24 ਘੰਟੇ ਇੱਕ ਪਿਸਤੌਲ ਰਹਿੰਦੀ ਸੀ, ਜਿਸ ਦਾ ਲਾਇਸੈਂਸ ਉਸ ਦੀ ਮਾਂ ਦੇ ਨਾਮ ’ਤੇ ਸੀ, ਅਤੇ ਉਹ ਪਹਿਲਾਂ ਵੀ ਪਿਸਤੌਲ ਲੋਡ ਕਰਕੇ ਛੱਤ ਜਾਂ ਗਲੀ ਵਿੱਚ ਘੁੰਮਦਾ ਰਹਿੰਦਾ ਸੀ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਗੋਲੀ ਮਾਰਨ ਵੇਲੇ ਮਾਂ ਲਗਾਤਾਰ ਉਸ ਨੂੰ ਬਖ਼ਸ਼ ਦੇਣ ਦੀ ਦੁਹਾਈ ਦਿੰਦੀ ਰਹੀ, ਪਰ ਉਸ ਨੇ ਮਾਂ ਨੂੰ ਵੀ ਨਹੀਂ ਛੱਡਿਆ। ਪੁਲਿਸ ਨੇ ਇਸ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਦਕਿ ਗੁਮਟਾਲਾ ਦੇ ਵਾਰਡ ਨੰਬਰ 2 ਦੇ ਕੌਂਸਲਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਹੀ ਇਹ ਕੋਠੀ ਖ਼ਰੀਦੀ ਸੀ।
---
In a tragic incident in Amritsar on Tuesday morning around 9 am, a 50-year-old man, Harpreet Singh, allegedly shot dead his mother Bhupinder Kaur and two pet dogs before shooting himself dead, with police seizing CCTV footage of the incident.
अमृतसर में मंगलवार सुबह करीब 9 बजे 50 वर्षीय हरप्रीत सिंह ने कथित तौर पर अपनी मां भूपिंदर कौर और दो पालतू कुत्तों को गोली मारने के बाद खुद को भी गोली मार ली, और पुलिस ने घटना की सीसीटीवी रिकॉर्डिंग कब्जे में ले ली है।
Amritsar Murder Suicide News, Punjab Crime News, Amritsar Firing Incident, Gumtala Ward 2 Amritsar, Punjab Police, Amritsar News, Latest Punjab News
अमृतसर हत्या आत्महत्या न्यूज, पंजाब क्राइम न्यूज, अमृतसर गोलीकांड, गुमटाला अमृतसर, पंजाब पुलिस, अमृतसर न्यूज, ताजा खबर
ਅੰਮ੍ਰਿਤਸਰ ਕਤਲ ਖ਼ੁਦਕੁਸ਼ੀ ਖ਼ਬਰਾਂ, ਪੰਜਾਬ ਕ੍ਰਾਈਮ ਖ਼ਬਰਾਂ, ਅੰਮ੍ਰਿਤਸਰ ਗੋਲੀਬਾਰੀ, ਗੁਮਟਾਲਾ ਅੰਮ੍ਰਿਤਸਰ, ਪੰਜਾਬ ਪੁਲਿਸ, ਅੰਮ੍ਰਿਤਸਰ ਖ਼ਬਰਾਂ, ਤਾਜ਼ਾ ਖ਼ਬਰਾਂ







