ਮਾਲੇਰਕੋਟਲਾ ਵਿੱਚ ਸੂਰ ਦੇ ਮਾਸ ਦੀ ਡਿਲੀਵਰੀ ’ਤੇ ਭਖਿਆ ਵਿਵਾਦ: ਸਮਾਜ ਸੇਵੀ ਵੱਲੋਂ ਸਟਿੰਗ ਕਰਨ ਦਾ ਦਾਅਵਾ, ਕਾਰਵਾਈ ਨਾ ਹੋਣ ’ਤੇ ਸ਼ਹਿਰ ਜਾਮ ਕਰਨ ਦੀ ਚੇਤਾਵਨੀ
- Admin Default
- 27 Nov, 2026 12:48
ਮਾਲੇਰਕੋਟਲਾ ਵਿੱਚ ਸੂਰ ਦੇ ਮਾਸ ਦੀ ਡਿਲੀਵਰੀ ’ਤੇ ਭਖਿਆ ਵਿਵਾਦ: ਸਮਾਜ ਸੇਵੀ ਵੱਲੋਂ ਸਟਿੰਗ ਕਰਨ ਦਾ ਦਾਅਵਾ, ਕਾਰਵਾਈ ਨਾ ਹੋਣ ’ਤੇ ਸ਼ਹਿਰ ਜਾਮ ਕਰਨ ਦੀ ਚੇਤਾਵਨੀ
ਮਾਲੇਰਕੋਟਲਾ, ਪੰਜਾਬ
ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਵਿੱਚ ਸੂਰ ਦੇ ਮਾਸ (ਪੋਰਕ) ਦੀ ਆਨਲਾਈਨ ਡਿਲੀਵਰੀ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ ਹੈ। ਸਮਾਜ ਸੇਵੀ ਵਸੀਮ ਸ਼ੇਖ ਨੇ ਕੁਝ ਲੋਕਾਂ ਨਾਲ ਮਿਲ ਕੇ ਖ਼ੁਦ ਇਸ ਦਾ ਸਟਿੰਗ ਕਰਨ ਦਾ ਦਾਅਵਾ ਕੀਤਾ ਹੈ, ਜਿਸ ਤਹਿਤ ਇੱਕ ਆਨਲਾਈਨ ਫੂਡ ਡਿਲੀਵਰੀ ਕੰਪਨੀ ਰਾਹੀਂ ਮਾਸ ਦਾ ਆਰਡਰ ਮੰਗਵਾਇਆ ਗਿਆ ਜੋ ਤੁਰੰਤ ਪਹੁੰਚ ਗਿਆ। ਜਿਵੇਂ ਹੀ ਡਿਲੀਵਰੀ ਬੁਆਏ ਆਰਡਰ ਲੈ ਕੇ ਪਹੁੰਚਿਆ ਤਾਂ ਵਸੀਮ ਖ਼ਾਨ ਨੇ ਉਸ ਤੋਂ ਪੁੱਛਿਆ ਕਿ ਮਾਸ ਕਿੱਥੋਂ ਲਿਆਂਦਾ ਗਿਆ ਹੈ, ਜਿਸ ’ਤੇ ਉਸ ਨੇ ਕਥਿਤ ਤੌਰ ’ਤੇ ਦੱਸਿਆ ਕਿ ਇਹ ਮਾਲੇਰਕੋਟਲਾ ਤੋਂ ਹੀ ਮਿਲਿਆ ਹੈ। ਇਸ ਮਗਰੋਂ ਸਥਾਨਕ ਲੋਕਾਂ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਸਿਟੀ ਐੱਸ.ਐੱਚ.ਓ. ਨੂੰ ਮੌਕੇ ’ਤੇ ਬੁਲਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਫੂਡ ਡਿਲੀਵਰੀ ਕੰਪਨੀ ਜਾਂ ਕਿਸੇ ਵੀ ਸਟੋਰ ’ਤੇ ਸਿੱਧੇ ਤੌਰ ’ਤੇ ਛਾਪਾ ਮਾਰਨ ਦਾ ਉਨ੍ਹਾਂ ਕੋਲ ਅਧਿਕਾਰ ਨਹੀਂ ਹੈ ਅਤੇ ਇਸ ਲਈ ਲੋੜੀਂਦੀ ਮਨਜ਼ੂਰੀ ਲੈਣ ਮਗਰੋਂ ਫੂਡ ਵਿਭਾਗ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਸਥਾਨਕ ਲੋਕਾਂ ਮੁਤਾਬਕ ਮਾਲੇਰਕੋਟਲਾ ਵਿੱਚ ਸੂਰ ਅਤੇ ਗਊ ਮਾਸ ’ਤੇ ਪਾਬੰਦੀ ਹੈ ਅਤੇ ਭਾਵੇਂ ਇੱਥੇ ਸ਼ਰੇਆਮ ਕੋਈ ਮਾਸ ਨਹੀਂ ਵੇਚਦਾ, ਪਰ ਚੋਰੀ-ਛਿਪੇ ਆਨਲਾਈਨ ਡਿਲੀਵਰੀ ਕੀਤੀ ਜਾ ਰਹੀ ਹੈ।
ਬਲਿੰਕਟ (Blinkit) ਰਾਹੀਂ ਪੋਰਕ ਦੀ ਸਪਲਾਈ ਹੋਣ ਦੇ ਦਾਅਵਿਆਂ ਦਰਮਿਆਨ ਵਸੀਮ ਸ਼ੇਖ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਆਨਲਾਈਨ ਡਿਲੀਵਰੀ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਲੋਕਾਂ ਨੇ ਕੰਪਨੀ ਅਤੇ ਸਬੰਧਤ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਸ਼ਹਿਰ ਜਾਮ ਕਰਕੇ ਵੱਡਾ ਧਰਨਾ ਦਿੱਤਾ ਜਾਵੇਗਾ।
---
Tensions flared in Malerkotla over alleged online pork delivery after activist Wasim Sheikh claimed to conduct a sting via an online delivery platform, prompting police inquiry and warnings from residents of a city blockade and protest if strict action is not taken.
मालेरकोटला में ऑनलाइन डिलीवरी के जरिए पोर्क (सूअर के मांस) की सप्लाई के दावे को लेकर हंगामा खड़ा हो गया है, जिसके बाद पुलिस ने शिकायत पर जांच शुरू की है और लोगों ने कार्रवाई न होने पर शहर जाम कर धरना देने की चेतावनी दी है।
Malerkotla Pork Delivery Controversy, Malerkotla Online Delivery Sting, Wasim Sheikh Malerkotla, Malerkotla Police Investigation, Punjab News, Malerkotla News, Latest Punjab News
मालेरकोटला पोर्क डिलीवरी विवाद, मालेरकोटला ऑनलाइन डिलीवरी, वसीम शेख मालेरकोटला, मालेरकोटला पुलिस जांच, पंजाब न्यूज, मालेरकोटला न्यूज, ताजा खबर
ਮਾਲੇਰਕੋਟਲਾ ਪੋਰਕ ਡਿਲੀਵਰੀ ਵਿਵਾਦ, ਮਾਲੇਰਕੋਟਲਾ ਆਨਲਾਈਨ ਡਿਲੀਵਰੀ, ਵਸੀਮ ਸ਼ੇਖ ਮਾਲੇਰਕੋਟਲਾ, ਮਾਲੇਰਕੋਟਲਾ ਪੁਲਿਸ ਜਾਂਚ, ਪੰਜਾਬ ਖ਼ਬਰਾਂ, ਮਾਲੇਰਕੋਟਲਾ ਖ਼ਬਰਾਂ, ਤਾਜ਼ਾ ਖ਼ਬਰਾਂ







