:

2 ਕੁਇੰਟਲ 49 ਕਿੱਲੋ ਭੁੱਕੀ ਕੀਤੀ ਬਰਾਮਦ,ਦੋ ਦੋਸੀ ਕੀਤੇ ਗ੍ਰਿਫਤਾਰ


2 ਕੁਇੰਟਲ 49 ਕਿੱਲੋ ਭੁੱਕੀ ਕੀਤੀ ਬਰਾਮਦ,ਦੋ ਦੋਸੀ ਕੀਤੇ ਗ੍ਰਿਫਤਾਰ

ਲੁਧਿਆਨਾ (ਪੰਜਾਬ)23/12/23

2 ਕੁਇੰਟਲ 49 ਕਿੱਲੋ ਭੁੱਕੀ ਬਰਾਮਦ ਹੋਣ ਤੇ ਦੋ ਦੋਸੀ ਗ੍ਰਿਫਤਾਰ ਕੀਤੇ ਹਨ l ਥਾਣਾ ਸਿਟੀ 2 ਦੀ ਪੁਲਿਸ ਨੇ 19 ਦਸੰਬਰ ਨੂੰ ਕੈਂਟਰ ਚਾਲਕ ਜਸਵੀਰ ਸਿੰਘ ਜੱਸੀ ਵਾਸੀ ਬਰਾਸ (ਪਟਿਆਲਾ) ਅਤੇ ਗਗਨਦੀਪ ਸਿੰਘ ਗੱਗੀ ਵਾਸੀ ਗੜ੍ਹਸ਼ੰਕਰ ਨੂੰ 5 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਸੀ l ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ l ਜਾਣਕਾਰੀ ਮੁਤਾਬਕ ਡਰਾਈਵਿੰਗ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2 ਕੁਇੰਟਲ 49 ਕਿੱਲੋ ਭੁੱਕੀ ਬਰਾਮਦ ਕੀਤੀ। ਦੋਵੇਂ ਮਾਮਲਿਆਂ ਵਿੱਚ ਭੁੱਕੀ ਦੀ ਖੇਪ ਕੈਂਟਰਾਂ ਵਿਚਕਾਰ ਗੁਪਤ ਤਰੀਕੇ ਨਾਲ ਲਿਆਂਦੀ ਜਾ ਰਹੀ ਸੀ।ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਦਰ ਪੁਲਿਸ ਨੇ ਪਿੰਡ ਅਲੌੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਕੈਂਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਇਸ ਨੂੰ ਜਸਪਾਲ ਸਿੰਘ ਬਿੱਲੂ ਵਾਸੀ ਬਡਾਲੀ (ਰੋਪੜ) ਚਲਾ ਰਿਹਾ ਸੀ। ਉਸ ਦੇ ਨਾਲ ਗੁਰਸੇਵਕ ਸਿੰਘ ਵਾਸੀ ਢੰਗਰਾਲੀ (ਰੋਪੜ) ਬੈਠਾ ਸੀ। ਗੁਰਸੇਵਕ ਨੇ ਆਪਣੀ ਪਛਾਣ ਗੱਡੀ ਦੇ ਮਾਲਕ ਵਜੋਂ ਕਰਵਾਈ। ਕੈਂਟਰ ਦੀ ਤਲਾਸ਼ੀ ਲਈ ਡੀਐਸਪੀ ਰਾਜੇਸ਼ ਕੁਮਾਰ ਨੂੰ ਮੌਕੇ ’ਤੇ ਬੁਲਾਇਆ ਗਿਆ। ਜਦੋਂ ਡੀਐਸਪੀ ਦੀ ਨਿਗਰਾਨੀ ਹੇਠ ਤਲਾਸ਼ੀ ਲਈ ਗਈ ਤਾਂ 1 ਕੁਇੰਟਲ 44 ਕਿਲੋ ਭੁੱਕੀ ਬਰਾਮਦ ਹੋਈ। ਕੈਂਟਰ ਵਿੱਚ ਇਲੈਕਟ੍ਰਾਨਿਕ ਸਾਮਾਨ ਲੱਦਿਆ ਹੋਇਆ ਸੀ। ਕੈਂਟਰ ਦੇ  ਪਿਛਲੇ ਪਾਸੇ ਸੀਲ ਲੱਗੀ ਹੋਈ ਸੀ, ਜਿਸ ਕਾਰਨ ਐਸਐਚਓ ਗੁਰਮੀਤ ਸਿੰਘ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ। ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਜਦੋਂ ਮੁਲਜ਼ਮ ਡਰਾਈਵਰ ਅਤੇ ਕੰਪਨੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਲ ਖੋਲ੍ਹੀ ਗਈ ਤਾਂ 1 ਕੁਇੰਟਲ ਭੁੱਕੀ ਹੋਰ ਬਰਾਮਦ ਹੋਈ। ਜਸਵੀਰ ਖ਼ਿਲਾਫ਼ ਪਹਿਲਾਂ ਵੀ ਐਸਏਐਸ ਨਗਰ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ।

ਤਾਜ਼ਾ ਖ਼ਬਰਾਂ
Gallery
Tags
Social Media