:

ਲੁਧਿਆਣਾ 'ਚ ਮਿਲੀ ਲੜਕੀ ਦੀ ਲਾਸ਼, ਚਿਹਰਾ ਬੁਰੀ ਤਰ੍ਹਾਂ ਸੜਿਆ ਹੋਇਆ, ਇਲਾਕੇ 'ਚ ਫੈਲੀ ਸਨਸਨੀwww.samacharpunjab.com


ਲੁਧਿਆਣਾ ਦੇ ਲਾਡੋਵਾਲ ਵਿੱਚ ਇੱਕ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਹ ਲਾਸ਼ ਬੁਰੀ ਤਰ੍ਹਾਂ ਨਾਲ ਸੜੀ ਹੋਈ ਅਤੇ ਅੱਧ ਨਗਨ ਹਾਲਤ ਵਿੱਚ ਮਿਲੀ ਹੈ। ਲਾਡੋਵਾਲ ਤੋਂ ਸਾਊਥ ਸਿਟੀ ਨੂੰ ਜਾਂਦੇ ਸਮੇਂ ਰਸਤੇ ਵਿੱਚ ਲੜਕੀ ਦੀ ਲਾਸ਼ ਨੂੰ ਇੱਕ ਚਾਦਰ 'ਚ ਲਪੇਟ ਕੇ ਸੁੱਟਿਆ ਹੋਇਆ ਸੀ। ਜਿਸ ਨੂੰ ਇਲਾਕੇ ਦੇ ਲੋਕਾਂ ਨੇ ਦੇਖਿਆ 'ਤੇ ਪੁਲਿਸ ਨੂੰ ਸੂਚੀਤ ਕੀਤਾ। ਸ਼ੁਰੂਆਤੀ ਜਾਂਚ ਮੁਤਾਬਕ ਲੜਕੀ ਦੀ ਉਮਰ 25 ਸਾਲ ਲੱਗ ਰਹੀ ਹੈ। ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸਿਆ ਹੋਣ ਕਰਕੇ ਲੜਕੀ ਦੀ ਪਛਾਣ ਨਹੀਂ ਹੋ ਪਾ ਰਹੀ। ਲਾਸ਼ ਦੇ ਸਰੀਰ 'ਤੇ ਸਿਰਫ਼ ਅੰਡਰਗਾਰਮੈਂਟ ਹਨ। ਜਦੋਂ ਸੜਕ ਤੋਂ ਲੰਘ ਰਹੇ ਇੱਕ ਰਾਹਗੀਰ ਨੇ ਔਰਤ ਨੂੰ ਚਾਦਰ ਵਿੱਚ ਲਪੇਟਿਆ ਹੋਇਆ ਦੇਖਿਆ ਤਾਂ ਉਸ ਨੇ ਤੁਰੰਤ ਨੇੜਲੇ ਪਿੰਡ ਬੱਗਾ ਕਲਾਂ ਦੇ ਸਰਪੰਚ ਨੂੰ ਸੂਚਨਾ ਦਿੱਤੀ। ਆਸਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਮਗਰੋਂ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਦੀ ਸ਼ਨਾਖਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੀ ਪਹਿਚਾਣ ਨਹੀਂ ਹੋ ਸਕੀ।ਫਿਲਹਾਲ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ।ਥਾਣਾ ਲਾਡੋਵਾਲ ਦੇ ਐਸਐਚਓ ਲਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੇੜਲੇ ਪਿੰਡ ਦੇ ਸਰਪੰਚ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਸਾਊਥ ਸਿਟੀ ਪੁਲ ’ਤੇ ਚਾਦਰ ਵਿੱਚ ਲਪੇਟੀ ਇੱਕ ਔਰਤ ਦੀ ਲਾਸ਼ ਪਈ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ। ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਕੁਝ ਸੁਰਾਗ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਲਾਸ਼ ਦੀ ਹਾਲਤ ਤੋਂ ਲੱਗਦਾ ਹੈ ਕਿ ਔਰਤ ਦੇ ਸਰੀਰ 'ਤੇ ਵੀ ਕੋਈ ਪਦਾਰਥ ਪਾਇਆ ਗਿਆ ਹੈ। 

ਤਾਜ਼ਾ ਖ਼ਬਰਾਂ
Gallery
Tags
Social Media