:

ਜਾਅਲੀ ਪੱਤਰਕਾਰ ਵੀ ਸ਼ਾਮਲ,ਸਰਕਾਰੀ ਅਫਸਰ ਮਾਰ ਰਹੇ ਸੀ ਠੱਗੀਆਂ www.samacharunjab.com


 ਜਲੰਧਰ ਪੁਲਿਸ ਨੇ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਮਹਿੰਦਰੂ, ਅਜੈ ਕੁਮਾਰ, ਮਿਸ਼ਟੀ ਤੇ ਮਨਪ੍ਰੀਤ ਵਜੋਂ ਹੋਈ ਹੈ ਜੋ ਜਲੰਧਰ ਦੇ ਰਹਿਣ ਵਾਲੇ ਹਨ।ਇਹ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਬਿਲਡਿੰਗ ਮਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਦੱਸ ਦਈਏ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਜਾਅਲੀ ਪੱਤਰਕਾਰ ਵੀ ਹਨ ਤੇ ਆਪਣਾ ਵੈੱਬ ਪੋਰਟਲ ਵੀ ਚਲਾਉਂਦੇ ਹਨ।ਇਸ ਬਾਰੇ ਏਡੀਸੀਪੀ ਜੀਐਸ ਸਹੋਤਾ ਨੇ ਦੱਸਿਆ ਕਿ ਚਤਰ ਸਿੰਘ ਵਾਸੀ ਪਿੰਡ ਢਿੱਲਵਾਂ ਜਲੰਧਰ ਨੇ ਸੰਨੀ ਮਹਿੰਦਰੂ, ਅਜੈ ਕੁਮਾਰ, ਮਿੱਠੀ ਤੇ ਮਨਪ੍ਰੀਤ ਸਿੰਘ ਖਿਲਾਫ ਫਿਰੌਤੀ ਦੇ ਇਲਜ਼ਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਚਾਰਾਂ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦੱਸ ਕੇ ਉਸ ਦੇ ਨਿਰਮਾਣ ਅਧੀਨ ਘਰ ਦਾ ਦੌਰਾ ਕੀਤਾ ਸੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਸੀ ਕਿ ਇਮਾਰਤ ਦੀ ਉਸਾਰੀ ਲਈ ਕੋਈ ਮਨਜ਼ੂਰੀ ਨਹੀਂ ਤੇ ਇਸ ਨੂੰ ਢਾਹੁਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਚਾਰਾਂ ਨੇ ਬਿਲਡਿੰਗ ਮਾਲਕ ਤੋਂ 10,000 ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ 5000 ਰੁਪਏ ਦਿੱਤੇ ਸਨ।ਹਾਲਾਂਕਿ, ਉਸ ਨੇ ਕਿਹਾ ਕਿ ਸ਼ੁਰੂਆਤੀ ਅਦਾਇਗੀ ਤੋਂ ਬਾਅਦ ਬਿਲਡਿੰਗ ਮਾਲਕ ਨੂੰ ਧੋਖੇਬਾਜ਼ਾਂ ਦੇ ਚਾਲ-ਚਲਣ ਬਾਰੇ ਸ਼ੱਕ ਹੋਇਆ, ਜਿਸ ਕਾਰਨ ਉਸ ਨੇ ਤੁਰੰਤ ਈਆਰਐਸ ਟੀਮ ਤੇ ਪੁਲਿਸ ਨੂੰ ਬੁਲਾਇਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਫੋਰਸ ਨੇ ਤੇਜ਼ੀ ਨਾਲ ਚਾਰ ਮੈਂਬਰੀ ਗਰੋਹ ਨੇੜੇ ਲਾਰੈਂਸ ਸਕੂਲ ਤੋਂ ਕਾਬੂ ਕਰ ਲਿਆ ਤੇ ਉਨ੍ਹਾਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।   

#fake_journalist

#policefir                                                                                                                                                                                                                                                                    source- ABPnews

ਤਾਜ਼ਾ ਖ਼ਬਰਾਂ
Gallery
Tags
Social Media