ਧੂ - ਧੂ ਕੇ ਸੜਨ ਲੱਗ ਪਈ ਚਲਦੀ ਕਾਰ, ਬਾਲ- ਬਾਲ ਬਚੇ ਕਾਰ ਵਿੱਚ ਬੈਠੇ 2 ਸਵਾਰ
- Repoter 11
- 10 Aug, 2024 02:28
ਧੂ - ਧੂ ਕੇ ਸੜਨ ਲੱਗ ਪਈ ਚਲਦੀ ਕਾਰ, ਬਾਲ- ਬਾਲ ਬਚੇ ਕਾਰ ਵਿੱਚ ਬੈਠੇ 2 ਸਵਾਰ
ਗੁਰਦਾਸਪੁਰ
ਬੀਤੀ ਦੇਰ ਰਾਤ ਹਾਈਵੇ ਤੇ ਸਥਿਤ ਦੀਨਾਨਗਰ ਦੇ ਰੈਸਟੋਰੈਂਟ ਬਰਿਸਟਾ ਨੇੜੇ ਚਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਗਨੀਮਤ ਇਹ ਰਹੀ ਕਿ ਕਾਰ ਚ ਸਵਾਰ ਦੋ ਨੋਜਵਾਨ ਬਾਲ ਬਾਲ ਬਚ ਗਏ।
ਜਾਣਕਾਰੀ ਅਨੁਸਾਰ ਦੀਨਾਨਗਰ ਦੇ ਦਬੂਰਜੀ ਬਾਈਪਾਸ ਨੇੜੇ ਪੈਂਦੇ ਬਰਿਸਟਾ ਰੈਸਟੋਰੈਂਟ ਦੇ ਨੇੜੇ ਪਠਾਨਕੋਟ ਤੋਂ ਆ ਰਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੋਕੇ ਤੇ ਪਹੁੰਚ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਲਗਭਗ ਪੂਰੀ ਤਲਾ ਸੜਕੇ ਸਵਾਹ ਹੋ ਚੁੱਕੀ ਸੀ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਅੱਗ ਬੁੱਝਣ ਤੋਂ ਬਾਅਦ ਰੁਕੀ ਹੋਈ ਟ੍ਰੈਫਿਕ ਨੂੰ ਬਹਾਲ ਕੀਤਾ ਗਿਆ ।ਓਧਰ ਮੋਕੇ ਤੇ ਪਹੁੰਚੀ ਪੁਲਸ ਨੇ ਕਾਰ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਦੀਨਾ ਨਗਰ ਵਾਸੀ ਅਰਸੇ ਤੋਂ ਮੰਗ ਕਰ ਰਹੇ ਹਨ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਬਣਾਈ ਜਾਵੇ ਤਾਂ ਜੋ ਅੱਗ ਜਨੀ ਦੀ ਘਟਨਾ ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਜੇਕਰ ਦੇਨ ਰਾਤ ਕਾਰ ਨੂੰ ਲੱਗੀ ਅੱਗ ਵੇਲੇ ਦੀ ਗੱਡੀ ਗੁਰਦਾਸਪੁਰ ਦੀ ਬਜਾਏ ਦੀਨਾਨਗਰ ਤੋਂ ਆਉਂਦੀ ਤਾ ਕਾਰ ਨੂੰ ਬਚਾਇਆ ਜਾ ਸਕਦਾ ਸੀ।