:

52 ਸਾਲ ਬਾਅਦ ਹਾਕੀ ਦੇ ਸੂਰਵੀਰਾਂ ਨੇ ਸੁਪਨਾ ਕੀਤਾ ਸੱਚ, ਝੂਮ ਉੱਠਿਆ ਪੂਰਾ ਦੇਸ਼


52 ਸਾਲ ਬਾਅਦ ਹਾਕੀ ਦੇ ਸੂਰਵੀਰਾਂ ਨੇ ਸੁਪਨਾ ਕੀਤਾ ਸੱਚ, ਝੂਮ ਉੱਠਿਆ ਪੂਰਾ ਦੇਸ਼

New Delhi

ਪੈਰਿਸ ਓਲੰਪਿਕ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ। ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਭਾਰਤ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਰਾਇਆ ਹੈ। ਭਾਰਤੀ ਟੀਮ ਦੀ ਆਸਟ੍ਰੇਲੀਆ 'ਤੇ ਆਖਰੀ ਜਿੱਤ 1972 'ਚ ਹੋਈ ਸੀ।


ਟੀਮ ਲਈ ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ। ਅਭਿਸ਼ੇਕ ਨੇ ਇਕ ਗੋਲ ਕੀਤਾ। ਸਾਰੇ ਗਰੁੱਪ ਮੈਚ ਪੂਰੇ ਹੋਣ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਕੁਆਰਟਰ ਫਾਈਨਲ 'ਚ ਭਾਰਤ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ।

ਦੂਜੇ ਪਾਸੇ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਲਗਾਤਾਰ ਤੀਜੇ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਤੀਰਅੰਦਾਜ਼ ਅੰਕਿਤਾ ਭਕਤ ਅਤੇ ਧੀਰਜ ਦੀ ਭਾਰਤੀ ਟੀਮ ਮਿਸ਼ਰਤ ਵਰਗ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਵਰਗ ਵਿੱਚ ਭਾਰਤੀ ਟੀਮ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿੱਚ ਪੁੱਜੀ ਹੈ।