:

ਭਾਰਤ ਦੀ ਹਾਕੀ ਦੀ ਟੀਮ ਪਹੁੰਚੀ ਸੈਮੀ ਫਾਈਨਲ ਵਿੱਚ, ਬ੍ਰਿਟੇਨ ਨੂੰ ਹਰਾਇਆ


ਭਾਰਤ ਦੀ ਹਾਕੀ ਦੀ ਟੀਮ ਪਹੁੰਚੀ ਸੈਮੀ ਫਾਈਨਲ ਵਿੱਚ, ਬ੍ਰਿਟੇਨ ਨੂੰ ਹਰਾਇਆ

 ਨਵੀਂ ਦਿੱਲੀ 

ਭਾਰਤ ਦੀ ਹਾਕੀ ਦੀ ਟੀਮ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਕੁਾਰਟਰ ਫਾਈਨਲ ਵਿੱਚ ਉਹਨਾਂ ਨੇ ਬ੍ਰਿਟੇਨ ਦੀ ਟੀਮ ਨੂੰ ਹਰਾ ਦਿੱਤਾ ਹੈ। ਪਿਛਲੀ ਵਾਰ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਤੋਂ ਇਸ ਵਾਰ ਗੋਲਡ ਦੀ ਉਮੀਦ ਕੀਤੀ ਜਾ ਰਹੀ ਹੈ। ਹੁਣ ਸਿਰਫ ਦੋ ਮੈਚ ਬਾਕੀ ਹਨ। ਜੇ ਦੋ ਮੈਚਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਜਿੱਤ ਦਰਜ ਕੀਤੀ ਤਾਂ ਮੈਡਲ ਪੱਕਾ ਹੈ। ਪਹਿਲਾਂ ਇਹ ਮੈਚ ਬਰਾਬਰੀ ਤੇ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਪਲੈਂਟੀ ਸ਼ੂਟ ਆਉਟ ਦੇ ਵਿੱਚ ਚਾਰ ਦੋ ਨਾਲ ਭਾਰਤ ਦੀ ਟੀਮ ਨੇ ਬ੍ਰਿਟੇਨ ਨੂੰ ਹਰਾ ਦਿੱਤਾ। ਮੈਚ ਖਤਮ ਹੋਣ ਤੋਂ ਬਾਅਦ ਬ੍ਰਿਟੇਨ ਦੇ ਕੋਚ ਭਾਵਕ ਹੋ ਕੇ ਰੋਣ ਲੱਗ ਪਏ।