ਕੋਲਕਾਤਾ ਤੇ ਬਦਲਾਪੁਰ ਮਗਰੋਂ ਹੁਣ 6 ਸਕੂਲੀ ਲੜਕੀਆਂ ਨਾਲ ਅਧਿਆਪਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਆਇਆ ਸਾਹਮਣੇ
- Repoter 11
- 21 Aug, 2024 00:52
ਕੋਲਕਾਤਾ ਤੇ ਬਦਲਾਪੁਰ ਮਗਰੋਂ ਹੁਣ 6 ਸਕੂਲੀ ਲੜਕੀਆਂ ਨਾਲ ਅਧਿਆਪਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਆਇਆ ਸਾਹਮਣੇ
ਮੁੰਬਈ
ਕੋਲਕਾਤਾ ਅਤੇ ਬਦਲਾਪੁਰ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਕਜੀਖੇਡ ਵਿਚ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਅਧਿਆਪਕ ਪ੍ਰਮੋਦ ਮਨੋਹਰ ਸਦਰ ਵੱਲੋਂ 6 ਸਕੂਲੀ ਲੜਕੀਆਂ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਐਸ ਪੀ ਅਕੋਲਾ ਬਚਨ ਸਿੰਘ ਨੇ ਦੱਸਿਆ ਕਿ ਅਕੋਲਾ ਪੁਲਿਸ ਨੂੰ ਇਸਦੀ ਸ਼ਿਕਾਇਤ ਪ੍ਰਾਪਤ ਹੋਈ ਤੇ ਮੁਲਜ਼ਮ ਅਧਿਆਪਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤੇ ਪੀੜਤ ਲੜਕੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਭਾਰਤੀ ਨਿਆਏ ਸੰਹਿਤਾ ਦੀ ਧਾਰਾ 74 ਅਤੇ 75 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Source babushahi