:

ਅਭੈ ਓਸਵਾਲ ਟਾਊਨਸ਼ਿਪ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ 26 ਅਗਸਤ ਨੂੰ ਮਨਾਇਆ ਜਾਵੇਗਾ


ਅਭੈ ਓਸਵਾਲ ਟਾਊਨਸ਼ਿਪ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ 26 ਅਗਸਤ ਨੂੰ ਮਨਾਇਆ ਜਾਵੇਗਾ

Barnala

58,ਏਕੜ ਚ ਫੈਲੇ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਪ੍ਰੋਜੈਕਟ ਅਭੈ ਓਸਵਾਲ ਟਾਊਨਸ਼ਿਪ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਮੌਕੇ ਉੱਤੇ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ 26 ਅਗਸਤ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਹੈ! ਇਸ ਸੰਬੰਧੀ ਅਭੈ ਓਸਵਾਲ ਟਾਊਨਸ਼ਿਪ ਦੇ ਮੀਤ ਪ੍ਰਧਾਨ ਸ੍ਰੀ ਅਨਿਲ ਖੰਨਾ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਦੇ ਸੰਸ਼ਥਾਪਕ ਸ਼੍ਰੀਮਤੀ ਅਰੁਣਾ ਓਸਵਾਲ ਜੀ ਦੀ ਰਹਿਨੁਮਾਈ ਹੇਠ ਜਨਮਅਸ਼ਟਮੀ ਦਾ ਪਰਵ ਮਨਾਇਆ ਜਾ ਰਿਹਾ ਹੈ ! ਜਿਸ ਵਿਚ ਮੁੱਖ ਅਚਾਰੀਆ ਪੰਡਿਤ ਸ਼੍ਰੀ ਰਾਕੇਸ਼ ਗੌਡ ਜੀ ਪ੍ਰਵਚਨ ਕਰਨਗੇ ! ਜਿਓਤੀ ਪ੍ਰਚੰਡ ਪੂਜਾ ਅਰਚਨਾ ਸਮੁਚੇ ਪ੍ਰੋਪਰਟੀ ਐਸੋਸੀਏਸਨ ਵਲੋਂ ਕੀਤੀ ਜਾਵੇਗੀ ਇਸ ਮੌਕੇ ਭਜਨ ਗਾਇਕ ਕਰਨ ਕੁਮਾਰ ਆਪਣੇ ਭਜਨਾ ਨਾਲ ਸਹਿਰੀਆਂ ਨੂੰ ਮੰਤਰ ਮੁਗਧ ਕਰਨਗੇ ! ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਬੱਚਿਆਂ ਲਈ ਟੈਟੂ ਆਰਟਿਸਟ ਅਤੇ ਲੇਡੀਜ ਲਈ ਸਪੈਸ਼ਲ ਮਹਿੰਦੀ ਆਰਟਸ  ਰੱਖਿਆ ਗਿਆ ! ਬੱਚਿਆਂ ਲਈ ਸਪੈਸ਼ਲ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਵੀ ਵੰਡਿਆ ਜਾਵੇਗਾ !
                                        ਉਨ੍ਹਾਂ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਵਿਖੇ ਇਸ ਮੌਕੇ ਕੁਦਰਤੀ ਵਾਤਾਵਰਣ, ਕੁਦਰਤੀ ਜਲਵਾਯੂ, ਪੌਣ ਪਾਣੀ ਅਤੇ ਸ਼ੁੱਧਤਾ ਦਾ ਨਮੂਨਾ ਦੇਖਣ ਨੂੰ ਮਿਲਦਾ ਹੈ।  ਇਸ ਸਮਾਗਮ ਵਿੱਚ ਪਲਾਟ ਹੋਲਡਰਾਂ, ਪ੍ਰਾਪਰਟੀ ਡੀਲਰਾਂ, ਸ਼ਹਿਰੀ ਵਪਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ ਸੁਪਨਿਆਂ ਦਾ ਪ੍ਰੋਜੈਕਟ ਹੈ ਜਿੱਥੇ ਅੱਜ ਸਾਰੇ ਰਲਮਿਲ ਕੇ ਜਨਮਅਸ਼ਟਮੀ ਦਾ ਪਵਿੱਤਰ ਤਿਓਹਾਰ ਸ਼ਰਧਾ ਨਾਲ ਮਨ ਰਹੇ ਹਾਂ  !