ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਬਿਆਨ ਨਾਲ ਭਾਰਤ ਅਤੇ ਕਨੇਡਾ ਵਿਚ ਮਾਹੌਲ ਹੋਇਆ ਤਨਾਪੂਰਣ, ਕੀ ਹੋਵੇਗਾ ਹੁਣ ਵਿਦਿਆਰਥੀਆਂ ਦਾ ਭਵਿੱਖ
- Repoter 11
- 19 Sep, 2023 22:39
ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਬਿਆਨ ਨਾਲ ਭਾਰਤ ਅਤੇ ਕਨੇਡਾ ਵਿਚ ਮਾਹੌਲ ਹੋਇਆ ਤਨਾਪੂਰਣ, ਕੀ ਹੋਵੇਗਾ ਹੁਣ ਵਿਦਿਆਰਥੀਆਂ ਦਾ ਭਵਿੱਖ
ਸਮਾਚਾਰ ਪੰਜਾਬ ਏਜੰਸੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੱਕ ਬਿਆਨ ਨਾਲ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਬੇਹੱਦ ਤਨਾਪੂਰਣ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਰਿਸ਼ਤੇ ਹੋਰ ਵਿਗੜ ਸਕਦੇ ਹਨ। ਜਿਸ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਕਈ ਤਰਾਂ ਦੇ ਸਬੰਧਾਂ ਦੇ ਬਦਲਾਵ ਆਉਣ ਦੀ ਸੰਭਾਵਨਾ ਹੈ। ਅਸਲ ਵਿੱਚ ਜੀ-20 ਸਿਖ਼ਰ ਸੰਮੇਲਨ ਦੇ ਦੌਰਾਨ ਵੀ ਦੋਨਾਂ ਦੇਸ਼ਾਂ ਵਿੱਚ ਚੰਗੇ ਸੰਬੰਧ ਦੇਖਣ ਨੂੰ ਨਹੀਂ ਮਿਲੇ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਬਿਆਨ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਭਾਰਤੀ ਏਜੰਸੀਆਂ ਵੱਲੋਂ ਕਰਵਾਈ ਗਈ ਹੈ। ਜਿਸ ਕਰਕੇ ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਦੀਆਂ ਅਤੇ ਭਾਰਤ ਦੀ ਸਰਕਾਰ ਨੂੰ ਜਾਂਚ ਵਿੱਚ ਸਹਿਯੋਗ ਕਰਨੀ ਚਾਹੀਦੀ ਹੈ। ਇਸ ਬਿਆਨ ਦੇ ਵੱਡੇ ਰਾਜਨੀਤਿਕ ਮਾਇਨੇ ਹਨ। ਖਾਲਿਸਤਾਨੀ ਸਮਰਥਕ ਆਗੂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਸਨ ਕਿ ਹਰਦੀਪ ਸਿੰਘ ਨਿਜਰ ਦੀ ਹੱਤਿਆ ਭਾਰਤੀ ਏਜੰਸੀਆਂ ਵੱਲੋਂ ਕਰਵਾਈ ਗਈ ਹੈ। ਭਾਰਤ ਦੇ ਇੱਕ ਡਿਪਲੋਮੈਟ ਨੂੰ ਵੀ ਕੈਨੇਡਾ ਨਿਰਦੇਸ਼ ਨਿਕਾਲਾ ਦੇ ਦਿੱਤਾ ਹੈ। ਅੰਤਰ ਰਾਸ਼ਟਰੀ ਮਾਮਲਿਆਂ ਦੇ ਜਾਣਕਾਰਾਂ ਦੇ ਅਨੁਸਾਰ ਅਗਰ ਦੋਨੇ ਦੇਸ਼ਾਂ ਦੇ ਰਿਸ਼ਤੇ ਖਰਾਬ ਹੁੰਦੇ ਹਨ ਤਾਂ ਕੈਨੇਡਾ ਸਰਕਾਰ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਬਾਰੇ ਫੈਸਲਾ ਲੈ ਸਕਦੀ ਹੈ। ਲੇਕਿਨ ਫਿਲਹਾਲ ਇਸ ਦੀ ਸੰਭਾਵਨਾਂ ਬੇਹੱਦ ਘੱਟ ਨਜ਼ਰ ਆ ਰਹੀ ਹੈ। ਭਾਰਤ ਦੇ ਖ਼ਾਸ ਕਰ ਪੰਜਾਬ ਦੇ ਵਿਦਿਆਰਥੀਆਂ ਦੀ ਸਕੂਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਪਸੰਦ ਕਨੇਡਾ ਹੀ ਬਣਿਆ ਹੋਇਆ ਹੈ। ਅਗਰ ਰਿਸ਼ਤੇ ਖਰਾਬ ਹੁੰਦੇ ਹਨ ਤਾ ਇਸ ਤੇ ਅਸਰ ਪੈ ਸਕਦਾ ਹੈ। ਜਿਸ ਤਰ੍ਹਾਂ ਆਈਲੈਟਸ ਦੇ ਵਿਚ ਚੰਗਾ ਸਕੋਰ ਲੈ ਕੇ ਅਤੇ 20 ਲੱਖ ਰੁਪਏ ਤੱਕ ਖਰਚ ਕਰਕੇ ਕੈਨੇਡਾ ਜਾਣਾ ਫਿਲਹਾਲ ਬੇਹੱਦ ਸੌਖਾ ਹੈ। ਕੈਨੇਡਾ ਸਰਕਾਰ ਅਗਰ ਕੋਈ ਕਨੂੰਨ ਬਦਲਦੀ ਹੈ ਤਾਂ ਇਹ ਮੁਸ਼ਕਿਲ ਵੀ ਹੋ ਸਕਦਾ ਹੈ। ਜਸਟਿਨ ਟਰੂਡੋ ਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪਹਿਲਾਂ ਹੀ ਖ਼ਾਲਿਸਤਾਨੀ ਸਮਰਥਕ ਦੇ ਦੋਸ਼ ਲੱਗਦੇ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਹੋਰ ਭਖ ਸਕਦਾ ਹੈ ਫਿਲਹਾਲ ਭਾਰਤੀ ਸਰਕਾਰ ਵੱਲੋਂ ਇਸ ਤੇ ਕੋਈ ਵੀ ਕਮੈਂਟ ਨਹੀਂ ਆਇਆ ਹੈ।