:

ਕ੍ਰਿਕਟਰ ਰੋਹਿਤ ਸ਼ਰਮਾ ਨੇ ਆਪਣੇ ਬੇਟੇ ਦਾ ਕੀ ਨਾਂ ਰੱਖਿਆ ਅਤੇ ਨਾਂ ਦਾ ਕੀ ਹੈ ਮਤਲਬ


- ਕ੍ਰਿਕਟਰ ਰੋਹਿਤ ਸ਼ਰਮਾ ਨੇ ਆਪਣੇ ਬੇਟੇ ਦਾ ਕੀ ਨਾਂ ਰੱਖਿਆ ਅਤੇ ਨਾਂ ਦਾ ਕੀ ਹੈ ਮਤਲਬ

ਨਿਊਜ਼ ਨਿਊਜ਼ ਡੈਸਕ. ਚੰਡੀਗੜ੍ਹ



ਰੋਹਿਤ ਸ਼ਰਮਾ ਨੇ ਆਪਣੇ ਬੇਟੇ ਦਾ ਨਾਂ ਅਹਾਨ ਰੱਖਿਆ ਹੈ। ਐਤਵਾਰ ਨੂੰ ਉਨ੍ਹਾਂ ਦੀ ਪਤਨੀ ਰਿਤਿਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਆਪਣੇ ਬੇਟੇ ਦਾ ਨਾਂ ਅਹਾਨ ਸ਼ਰਮਾ ਰੱਖਣ ਦੀ ਜਾਣਕਾਰੀ ਦਿੱਤੀ। ਰਿਤਿਕਾ ਨੇ ਕ੍ਰਿਸਮਸ ਦੀ ਥੀਮ 'ਤੇ ਆਪਣੀ ਪਰਿਵਾਰਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰੋਹਿਤ ਸ਼ਰਮਾ ਨੂੰ ਰੋ, ਰਿਤਿਕਾ ਨੂੰ ਰਿਤਸਾ, ਬੇਟੀ ਦਾ ਨਾਂ ਸੈਮੀ ਅਤੇ ਬੇਟੇ ਦਾ ਨਾਂ ਅਹਾਨ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਰਿਤਿਕਾ ਨੇ ਕ੍ਰਿਸਮਸ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ। ਭਾਰਤੀ ਟੈਸਟ ਅਤੇ ਵਨਡੇ ਟੀਮ ਦੇ ਕਪਤਾਨ ਰੋਹਿਤ ਦੀ ਪਤਨੀ ਰਿਤਿਕਾ ਨੇ 15 ਨਵੰਬਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਰੋਹਿਤ ਅਤੇ ਰਿਤਿਕਾ ਦੀ ਸਮੀਰਾ ਨਾਂ ਦੀ ਬੇਟੀ ਵੀ ਹੈ। ਸਮੀਰਾ ਦਾ ਜਨਮ 30 ਦਸੰਬਰ 2018 ਨੂੰ ਹੋਇਆ ਸੀ। ਰੋਹਿਤ ਅਤੇ ਰਿਤਿਕਾ ਦਾ ਵਿਆਹ 2015 ਵਿੱਚ ਹੋਇਆ ਸੀ।

ਅਹਮ ਸੰਸਕ੍ਰਿਤ ਤੋਂ ਲਿਆ ਗਿਆ ਹੈ
ਅਹਾਨ ਨਾਮ ਸੰਸਕ੍ਰਿਤ ਦੇ ਸ਼ਬਦ 'ਆਹ' ਤੋਂ ਲਿਆ ਗਿਆ ਹੈ। ਇਸਦਾ ਅਰਥ ਹੈ 'ਜਾਗੋ'। ਅਹਾਨ ਨਾਮ ਦਾ ਅਰਥ ਹੈ ਸਵੇਰ, ਸੂਰਜ ਚੜ੍ਹਨਾ, ਰੋਸ਼ਨੀ ਦੀ ਪਹਿਲੀ ਕਿਰਨ, ਸਵੇਰ ਦੀ ਮਹਿਮਾ ਆਦਿ।