ਬਰਨਾਲਾ ਦੇ ਅਧਿਆਪਕ ਨੇ 'ਕੌਣ ਬਣੇਗਾ ਕਰੋੜਪਤੀ' ਵਿੱਚ 12.5 ਲੱਖ ਰੁਪਏ ਜਿੱਤੇ
- Repoter 11
- 26 Dec, 2024 02:11
ਬਰਨਾਲਾ ਦੇ ਅਧਿਆਪਕ ਨੇ 'ਕੌਣ ਬਣੇਗਾ ਕਰੋੜਪਤੀ' ਵਿੱਚ 12.5 ਲੱਖ ਰੁਪਏ ਜਿੱਤੇ
ਬਰਨਾਲਾ
ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀਨੀਅਰ ਲੈਬ ਅਸਿਸਟੈਂਟ ਵਜੋਂ ਕੰਮ ਕਰ ਰਹੇ ਅਧਿਆਪਕ ਜਸਪਾਲ ਸਿੰਘ ਨੇ 'ਕੌਣ ਬਣੇਗਾ ਕਰੋੜਪਤੀ' ਪ੍ਰੋਗਰਾਮ ਵਿੱਚੋਂ 12.5 ਲੱਖ ਰੁਪਏ ਜਿੱਤੇ ਹਨ। ਇਸ ਸੀਜਨ ਵਿੱਚ ਇਹ ਮੁਕਾਮ ਹਾਸਿਲ ਕਰਨ ਵਾਲੇ ਉਹ ਆਪਣੇ ਡਿਪਾਰਟਮੈਂਟ ਦੇ ਪਹਿਲੇ ਵਿਅਕਤੀ ਹਨ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਉਹ ਜ਼ਿਲ੍ਹਾ ਮਾਨਸਾ ਦਾ ਵਸਨੀਕ ਹੈ। ਹਰ ਸਾਲ ਉਹ ਇਸ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਸਨ। ਅੱਜ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ।
ਰਜਿਸਟ੍ਰੇਸ਼ਨ ਤੋਂ ਬਾਅਦ ਇੰਟਰਵਿਊ ਹੁੰਦੀ ਹੈ। ਉਸ ਤੋਂ ਬਾਅਦ ਚੋਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸਨ। ਲਗਾਤਾਰ ਦੋ ਐਪੀਸੋਡ ਉਹਨਾਂ ਨੂੰ ਖੇਲਣ ਦਾ ਮੌਕਾ ਮਿਲਿਆ।