:

ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਤੇ ਸਿੱਖਾਂ ਦੇ ਦਿਲਾਂ ਨੂੰ ਪਈ ਠੰਡ ~ ਕੁਲਵੰਤ ਸਿੰਘ ਬਾਠ


ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਤੇ ਸਿੱਖਾਂ ਦੇ ਦਿਲਾਂ ਨੂੰ ਪਈ ਠੰਡ ~ ਕੁਲਵੰਤ ਸਿੰਘ ਬਾਠ

- ਐਡਵੋਕੇਟ ਐਚ ਐਸ ਫਲੂਕਾ ਦਾ ਤਹਿ ਦਿਲੋਂ ਧੰਨਵਾਦ

ਸ੍ਰੀ ਅਨੰਦਪੁਰ ਸਾਹਿਬ

- ਸੰਨ 1984 ਵਿੱਚ ਸਿੱਖ ਕਤਲੇਆਮ ਦੇ ਹੋਏ ਹਮਲੇ ਤੇ ਦਿੱਲੀ ਦੀ ਮਾਣਯੋਗ ਅਦਾਲਤ ਵੱਲੋਂ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਪ੍ਰਤੀਕਰਮ ਦਿੰਦਿਆਂ ਹੋਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਸਵਾਗਤ ਕੀਤਾ ਹੈ ਉਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਨਿਆ ਪ੍ਰਣਾਲੀ ਤੇ ਭਰੋਸਾ ਜਤਉਂਦੇ ਹੋਏ ਸਾਨੂੰ ਮਾਣਯੋਗ ਅਦਾਲਤਾਂ ਉੱਤੇ ਭਰੋਸਾ ਹੈ ਅਤੇ ਕਾਨੂੰਨ ਦੀ ਨਿਗਹਾ ਵਿੱਚ ਕੋਈ ਵੀ ਦੋਸ਼ੀ ਬਚ ਨਹੀਂ ਸਕਦਾ। 

ਉਹਨਾਂ ਦੱਸਿਆ ਕਿ ਬੇਸ਼ਕ ਸਿੱਖਾਂ ਨੂੰ ਇਸ ਫੈਸਲੇ ਦਾ ਸਵਾਗਤ ਕਰਨਾ ਪੈ ਰਿਹਾ ਹੈ ਕਿ ਸੱਜਣ ਕੁਮਾਰ ਵੱਲੋਂ ਕੀਤੇ ਹੋਏ ਨਜਾਇਜ਼ ਧੱਕੇ ਸਬੰਧੀ ਉਹਨਾਂ ਨੂੰ ਗੁਨਾਹਾਂ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਪਰ ਫਿਰ ਵੀ ਉਮਰ ਕੈਦ ਦੀ ਸਜ਼ਾ ਦੇ ਕੇ ਸਿੱਖਾਂ ਦੇ ਵਲੂੰਦਰੇ ਹੋਏ ਹਿਰਦਿਆਂ ਤੇ ਇੱਕ ਮੱਲਮ ਦੀ ਜਰਾ ਕੰਮ ਕਰ ਰਿਹਾ ਹੈ ਆਉਣਾ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਆਏ ਫੈਸਲੇ ਤੇ ਬੋਲਦਿਆਂ ਕੇਸ ਇਥੋਂ ਤੱਕ ਪਹੁੰਚਣ ਲਈ ਕੇਂਦਰ ਸਰਕਾਰ ਭਾਜਪਾ ਦਾ ਬਹੁਤ ਵੱਡਾ ਰੋਲ ਹੈ ਜਦ ਕਿ ਕਾਂਗਰਸ ਪਾਰਟੀ ਵਿੱਚ ਇਸ ਕੇਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਗਈਆਂ ਸਨ ਜੋ ਕਿ ਨਰਿੰਦਰ ਮੋਦੀ ਵੱਲੋਂ ਸਪੈਸ਼ਲ ਐਸਆਈਟੀ ਬਣਾ ਕੇ ਇਸ ਕੇਸ ਨੂੰ ਦੁਬਾਰਾ ਤੋਂ ਜੱਗ ਜਾਹਰ ਕਰਕੇ ਫਾਸਟ ਟਰੈਕ ਕੋਰਟ ਵਿੱਚ ਲਿਆ ਕੇ ਸਿੱਖਾਂ ਦੇ ਹੋਏ ਕਤਲੇਆਮਾਂ ਨੂੰ ਮਲਮ ਲਾਉਣ ਦਾ ਕੰਮ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜਾਏ ਉਮਰ ਕੈਦ ਦੇਣਾ ਇੱਕ ਸਲਾਂਘਾ ਯੋਗ ਫੈਸਲਾ ਹੈ। 

ਇਸ ਕੇਸ ਵਿੱਚ ਸਭ ਤੋਂ ਵੱਧ ਯੋਗਦਾਨ ਐਡਵੋਕੇਟ ਐਚ ਐਸ ਫਲੂਕਾ ਦਾ ਹੈ ਜਿਨਾਂ ਨੇ ਮੁਫਤ ਵਿੱਚ ਇਹ ਕੇਸ ਲੜ ਕੇ ਦੋਸ਼ੀ ਨੂੰ ਸਲਾਖਾਂ ਪਿੱਛੇ ਸਜ਼ਾ ਦਵਾਉਣ ਵਿੱਚ ਯੋਗਦਾਨ ਪਾਇਆ ਹੈ ਜਿਸ ਦਾ ਤਹਿ ਦਿਲੋਂ ਧੰਨਵਾਦ ਹੈ। 



Source babushahi 

ਤਾਜ਼ਾ ਖ਼ਬਰਾਂ
Gallery
Tags
Social Media